ਕੈਲਗਰੀ 'ਚ ਮੁਫਤ ਪ੍ਰੈਸ਼ਰ ਕੁੱਕਰ ਲਈ ਸਟੋਰ 'ਤੇ ਲੱਗੀ ਭੀੜ, ਧੱਕਮ-ਧੱਕੀ ਹੋਏ ਪੰਜਾਬੀ

08/22/2020 12:06:53 PM

ਕੈਲਗਰੀ-  ਉੱਤਰ-ਪੂਰਬੀ ਕੈਲਗਰੀ ਵਿਚ ਖੁੱਲ੍ਹੇ ਨਵੇਂ ਗ੍ਰੋਸਰੀ (ਕਰਿਆਨਾ) ਸਟੋਰ 'ਤੇ ਸ਼ੁੱਕਰਵਾਰ ਨੂੰ ਸੈਂਕੜੇ ਲੋਕਾਂ ਦੀ ਭੀੜ ਲੱਗ ਗਈ, ਜਿਸ ਵਿਚ ਬਹੁਤੇ ਪੰਜਾਬੀ ਸਨ। ਲੋਕਾਂ ਨੂੰ ਪਿੱਛੇ ਕਰਨ ਅਤੇ ਵਾਪਸ ਘਰਾਂ ਨੂੰ ਭੇਜਣ ਲਈ ਪੁਲਸ ਤੱਕ ਬੁਲਾਉਣੀ ਪਈ। 

ਗ੍ਰੋਸਰੀ ਸਟੋਰ 'ਤੇ ਮਿਲ ਰਹੇ ਲੁਭਾਵਣੇ ਆਫਰਾਂ ਦੇ ਚੱਕਰ ਵਿਚ ਲੋਕ ਕੋਰੋਨਾ ਵਾਇਰਸ ਸਬੰਧੀ ਹਿਦਾਇਤਾਂ ਅਤੇ ਸਰੀਰਕ ਦੂਰੀ ਬਣਾਉਣਾ ਵੀ ਭੁੱਲ ਗਏ। ਸੈਡਲ ਰਿਜ ਵਿਖੇ ਖੁੱਲ੍ਹੇ ਨਵੇਂ ਏਸ਼ੀਅਨ ਫੂਡ ਸੈਂਟਰ ਵਲੋਂ ਪਹਿਲੇ 100 ਲੋਕਾਂ ਨੂੰ ਮੁਫਤ ਪ੍ਰੈਸ਼ਰ ਕੁੱਕਰ ਦੇਣ ਦੇ ਆਫਰ ਪੇਸ਼ ਕੀਤੇ ਗਏ ਸਨ, ਜਿਸ ਦਾ ਫਾਇਦਾ ਲੈਣ ਲਈ ਲੋਕਾਂ ਦੀ ਭਾਰੀ ਭੀੜ ਲੱਗ ਗਈ ਅਤੇ ਇਕ-ਦੂਜੇ ਤੋਂ ਅੱਗੇ ਲੰਘਣ ਲਈ ਉਹ ਧੱਕਮ-ਧੱਕੀ ਹੋ ਗਏ।

ਇਕ ਪੰਜਾਬੀ ਨੇ ਕਿਹਾ ਕਿ ਸਟੋਰ ਵਿਚ ਦਾਖਲ ਹੋਣ ਲਈ ਉਹ ਕਤਾਰ ਵਿਚ ਖੜ੍ਹਾ ਸੀ ਜਦੋਂ ਭੀੜ ਬੇਕਾਬੂ ਹੋ ਗਈ। ਪੰਜਾਬੀ ਨੇ ਕਿਹਾ ਕਿ ਸਟੋਰ ਦੇ ਸਾਰੇ ਦਰਵਾਜ਼ਿਆਂ 'ਤੇ ਭੀੜ ਲੱਗ ਗਈ ਅਤੇ ਲੋਕ ਇਕ-ਦੂਜੇ ਨੂੰ ਧੱਕਾ ਮਾਰ ਕੇ ਅੰਦਰ ਜਾਣ ਦੀ ਕਾਹਲੀ ਵਿਚ ਸਨ। ਉਨ੍ਹਾਂ ਕਿਹਾ ਕਿ ਕਤਾਰ ਦੇ ਸ਼ੁਰੂ ਤੋਂ ਲੈ ਕੇ ਕੋਈ ਵੀ ਦੂਰੀ ਬਣਾ ਕੇ ਨਹੀਂ ਖੜ੍ਹਿਆ। ਜਸਨੀਤ ਬੱਲ ਨੇ ਕਿਹਾ ਕਿ ਸਟੋਰ ਦੇ ਬਾਹਰ ਸਾਈਨ ਬੋਰਡ ਵੀ ਲੱਗੇ ਸਨ ਕਿ ਲੋਕ ਸਰੀਰਕ ਦੂਰੀ ਬਣਾ ਕੇ ਰੱਖਣ ਪਰ ਭੀੜ ਇੰਨੀ ਸੀ ਕਿ ਕਿਸੇ ਨੇ ਵੀ ਉਸ ਵੱਲ ਧਿਆਨ ਨਹੀਂ ਦਿੱਤਾ। 
PunjabKesari
ਬੇਕਾਬੂ ਭੀੜ ਨੂੰ ਦੇਖਦੇ ਹੋਏ ਆਖਰਕਾਰ ਕੈਲਗਰੀ ਪੁਲਸ ਸਵਾਨਾ ਬਾਜ਼ਾਰ ਵਿਚ ਪੈਂਦੇ ਇਸ ਸਟੋਰ 'ਤੇ ਪੁੱਜੀ ਅਤੇ ਲੋਕਾਂ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਵਾਪਸ ਭੇਜਿਆ ਅਤੇ ਬਾਕੀ ਦਿਨ ਲਈ ਸਟੋਰ ਨੂੰ ਬੰਦ ਕਰ ਦਿੱਤਾ ਗਿਆ। 
PunjabKesari


Lalita Mam

Content Editor

Related News