ਅਮਰੀਕਾ ''ਚ ਹੋਏ ਫੁੱਟਬਾਲ ਮੈਚ ਦੌਰਾਨ ਗੋਲੀਬਾਰੀ, 2 ਜ਼ਖਮੀ
Saturday, Nov 16, 2019 - 10:33 PM (IST)

ਨਿਊਜਰਸੀ - ਅਮਰੀਕਾ ਦੇ ਨਿਊਜਰਸੀ ਰਾਜ ਦੇ ਪਲੇਜੈਂਟਵਿਲੇ ਸ਼ਹਿਰ 'ਚ 2 ਹਾਈ ਸਕੂਲਾਂ ਵਿਚਾਲੇ ਫੁੱਟਬਾਲ ਮੈਚ ਦੌਰਾਨ ਇਕ ਅਣ-ਪਛਾਤੇ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ 'ਚ ਘਟੋਂ-ਘੱਟ 2 ਲੋਕਾਂ ਜ਼ਖਮੀ ਹੋ ਗਏ। 'ਦਿ ਪ੍ਰੈਸ ਆਫ ਐਟਲਾਂਟਿਕ' ਅਖਬਾਰ ਆਓਟਲੈੱਟ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਜਦ ਪਲੇਜੈਂਟਵਿਲੇ ਅਤੇ ਕੈਮਡੇਨ ਹਾਈ ਸਕੂਲ ਵਿਚਾਲੇ ਫੁੱਟਬਾਲ ਮੈਚ ਚੱਲ ਰਿਹਾ ਸੀ ਉਦੋਂ ਇਕ ਅਣ-ਪਛਾਤੇ ਵਿਅਕਤੀ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।