ਅਮਰੀਕਾ 'ਚ ਹੋਈ ਗੋਲੀਬਾਰੀ, ਇਕ ਦੀ ਮੌਤ ਤੇ 2 ਜ਼ਖਮੀ

05/13/2019 3:41:47 PM

ਫਲੋਰੀਡਾ— ਅਮਰੀਕਾ ਦੇ ਫਲੋਰੀਡਾ 'ਚ ਗੋਲੀਬਾਰੀ ਹੋਣ ਦੀ ਖਬਰ ਮਿਲੀ ਹੈ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖਮੀ ਹੋ ਗਏ। ਮਿਆਮੀ ਪੁਲਸ ਦੇ ਬੁਲਾਰੇ ਅਲਵਾਰੋ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਦੇ 1.41 ਵਜੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਿਜ਼ੋਰਟ ਨੇੜੇ ਗੋਲੀਬਾਰੀ ਹੋਣ ਸਬੰਧੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸਨੀ ਈਲਜ਼ ਬੀਚ 'ਚ ਰਿਜ਼ੋਰਟ ਨੇੜੇ ਗੋਲੀਆਂ ਚੱਲੀਆਂ। ਘਟਨਾ ਵਾਲੀ ਥਾਂ 'ਤੇ ਕਈ ਵਾਹਨ ਖੜ੍ਹੇ ਸਨ, ਜਿਨ੍ਹਾਂ 'ਤੇ ਗੋਲੀਆਂ ਲੱਗਣ ਦੇ ਨਿਸ਼ਾਨ ਸਨ।

ਅਧਿਕਾਰੀਆਂ ਨੇ ਦੱਸਿਆ ਕਿ 19 ਸਾਲਾ ਕੁੜੀ ਗੋਲੀਬਾਰੀ ਦੀ ਸ਼ਿਕਾਰ ਹੋ ਗਈ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਸਥਿਤੀ ਫਿਲਹਾਲ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਦੇ ਸਿਰ 'ਚ ਗੋਲੀ ਵੱਜੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਕ 5 ਸਾਲਾ ਬੱਚਾ ਵੀ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਇੱਥੇ ਕਈ ਲੋਕਾਂ ਤੋਂ ਪੁੱਛ-ਪੜਤਾਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੂੰ ਕਈ ਹਥਿਆਰ ਮਿਲੇ ਹਨ। ਅਧਿਕਾਰੀਆਂ ਨੇ ਪੀੜਤਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ।


Related News