ਓਰਲੈਂਡੋ ''ਚ ਹੈਲੋਵੀਨ ਦੇ ਜਸ਼ਨ ਦੌਰਾਨ ਗੋਲੀਬਾਰੀ, 2 ਦੀ ਮੌਤ, 6 ਜ਼ਖ਼ਮੀ

Friday, Nov 01, 2024 - 04:01 PM (IST)

ਓਰਲੈਂਡੋ ''ਚ ਹੈਲੋਵੀਨ ਦੇ ਜਸ਼ਨ ਦੌਰਾਨ ਗੋਲੀਬਾਰੀ, 2 ਦੀ ਮੌਤ, 6 ਜ਼ਖ਼ਮੀ

ਓਰਲੈਂਡੋ (ਏਜੰਸੀ)- ਫਲੋਰੀਡਾ ਦੇ ਸ਼ਹਿਰ ਓਰਲੈਂਡੋ ਵਿੱਚ ਇੱਕ ਜਨਤਕ ਹੈਲੋਵੀਨ ਸਮਾਰੋਹ ਦੌਰਾਨ ਸ਼ੁੱਕਰਵਾਰ ਤੜਕੇ ਹੋਈ ਗੋਲੀਬਾਰੀ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਪੁਲਸ ਅਤੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਓਰਲੈਂਡੋ ਪੁਲਸ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਸ਼ਹਿਰ ਦੇ ਡਾਊਨਟਾਊਨ ਖੇਤਰ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਿਹਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ PM ਨੇ ਸਿਡਨੀ 'ਚ ਮਨਾਈ ਦੀਵਾਲੀ, ਦਸਤਾਰ ਸਜਾ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ

ਡਬਲਯੂ.ਟੀ.ਵੀ.ਟੀ. ਦੀ ਰਿਪੋਰਟ ਮੁਤਾਬਕ ਓਰਲੈਂਡੋ ਪੁਲਸ ਮੁਖੀ ਐਰਿਕ ਸਮਿਥ ਨੇ ਦੱਸਿਆ ਕਿ ਪੀੜਤਾਂ ਨੂੰ ਉਦੋਂ ਗੋਲੀ ਮਾਰੀ ਗਈ, ਜਦੋਂ ਸੈਂਕੜੇ ਲੋਕ ਦੇਰ ਰਾਤ 1 ਵਜੇ ਦੇ ਕਰੀਬ ਜਨਤਕ ਤੌਰ 'ਤੇ ਹੈਲੋਵੀਨ ਦਾ ਜਸ਼ਨ ਮਨਾ ਰਹੇ ਸਨ। ਸਮਿਥ ਨੇ ਕਿਹਾ ਕਿ ਜਾਸੂਸਾਂ ਵੱਲੋਂ ਇੱਕ 17 ਸਾਲਾ ਸ਼ੱਕੀ ਮੁੰਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਇੱਕ ਆਗਾਮੀ ਬ੍ਰੀਫਿੰਗ ਵਿੱਚ ਵਾਧੂ ਵੇਰਵੇ ਜਾਰੀ ਕੀਤੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਬੱਸ ਹਾਦਸੇ 'ਚ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ, 35 ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News