ਮੈਕਸੀਕੋ ''ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਗੋਲੀਬਾਰੀ, 8 ਹਲਾਕ

Tuesday, Feb 04, 2020 - 03:45 PM (IST)

ਮੈਕਸੀਕੋ ''ਚ ਅਣਪਛਾਤੇ ਬੰਦੂਕਧਾਰੀਆਂ ਵਲੋਂ ਗੋਲੀਬਾਰੀ, 8 ਹਲਾਕ

ਮੈਕਸੀਕੋ ਸਿਟੀ(ਵਾਰਤਾ)- ਮੈਕਸੀਕੋ ਦੇ ਮਿਚੋਕਾਨ ਸੂਬੇ ਦੇ ਉਰੂਪਾਨ ਵਿਚ ਸਥਿਤ ਇਕ ਹਾਲ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕਰਕੇ 8 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਇਕ ਹੋਰ ਵਿਅਕਤੀ ਇਸ ਦੌਰਾਨ ਜ਼ਖਮੀ ਹੋ ਗਿਆ। ਸਥਾਨਕ ਪ੍ਰੋਸੀਕਿਊਸ਼ਨ ਦਫਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਦਫਤਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਤਿੰਨ ਵਜੇ ਮਗਾਦਾਲੇਨਾ ਜ਼ਿਲੇ ਵਿਚ ਹੋਈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਵਲੋਂ ਵਾਇਰਲ ਕੀਤੇ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪੀੜਤ ਜ਼ਮੀਨ 'ਤੇ ਪਏ ਹੋਏ ਹਨ। ਉਹਨਾਂ ਵਿਚ ਕੁਝ ਨਾਬਾਲਗ ਵੀ ਸ਼ਾਮਲ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


author

Baljit Singh

Content Editor

Related News