ਆਸਟ੍ਰੇਲੀਆ ’ਚ ਗੋਲੀਬਾਰੀ : 2 ਪੁਲਸ ਕਰਮਚਾਰੀਆਂ ਦੀ ਮੌਤ

Wednesday, Aug 27, 2025 - 03:30 AM (IST)

ਆਸਟ੍ਰੇਲੀਆ ’ਚ ਗੋਲੀਬਾਰੀ : 2 ਪੁਲਸ ਕਰਮਚਾਰੀਆਂ ਦੀ ਮੌਤ

ਵੈਲਿੰਗਟਨ (ਨਿਊਜ਼ੀਲੈਂਡ) – ਆਸਟ੍ਰੇਲੀਆ ਦੇ ਇਕ ਪੇਂਡੂ ਇਲਾਕੇ ਵਿਚ ਇਕ ਜਾਇਦਾਦ ਦਾ ਮੁਆਇਨਾ ਕਰਨ ਗਈ ਪੁਲਸ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਵਿਚ 2 ਪੁਲਸ ਕਰਮਚਾਰੀ ਮਾਰੇ ਗਏ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ। ਇਹ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਫਰਾਰ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੁਪਹਿਰ ਨੂੰ  ਉਸ ਸਮੇਂ ਵਾਪਰੀ ਜਦੋਂ ਪੁਲਸ ਪੋਰੇਪੰਕਾ ਵਿਚ ਇਕ ਜਾਇਦਾਦ ਦਾ ਮੁਆਇਨਾ ਕਰਨ ਗਈ ਸੀ। 

ਪੋਰੇਪੰਕਾ ਵਿਕਟੋਰੀਆ ਸੂਬੇ  ’ਚ ਸਥਿਤ ਹੈ, ਜੋ ਕਿ ਮੈਲਬੌਰਨ ਤੋਂ 320 ਕਿਲੋਮੀਟਰ ਉੱਤਰ-ਪੂਰਬ ਵਿਚ ਹੈ। ਵਿਕਟੋਰੀਆ ਦੇ ਮੁੱਖ ਪੁਲਸ ਕਮਿਸ਼ਨਰ ਮਾਈਕ ਬੁਸ਼ ਨੇ  ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸ਼ੱਕੀ ਨੇ ਇਕ 59 ਸਾਲਾ ਜਾਂਚ ਅਧਿਕਾਰੀ ਅਤੇ ਇਕ 35 ਸਾਲਾ ਸੀਨੀਅਰ ਕਾਂਸਟੇਬਲ ਦਾ  ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। 


author

Inder Prajapati

Content Editor

Related News