ਸਰਦੀਆਂ ''ਚ ਵਧੀਆਂ Sick Leave, ਜਾਣੋ ਕਿਹੜੇ ਰਾਜ ਤੇ ਉਦਯੋਗ ਹਨ ਸਭ ਤੋਂ ਵੱਧ ਪ੍ਰਭਾਵਿਤ?
Tuesday, Sep 02, 2025 - 05:12 PM (IST)

ਵੈੱਬ ਡੈਸਕ- ਸਰਦੀਆਂ ਦਾ ਮੌਸਮ ਜਿੱਥੇ ਠੰਡੀਆਂ ਹਵਾਵਾਂ ਤੇ ਬਾਰਸ਼ ਲਿਆਉਂਦਾ ਹੈ, ਉੱਥੇ ਹੀ ਇਹ ਫਲੂ, ਵਾਇਰਲ ਇਨਫੈਕਸ਼ਨ ਅਤੇ ਕੋਵਿਡ ਵਰਗੀਆਂ ਬੀਮਾਰੀਆਂ ਵੀ ਵਧਾ ਦਿੰਦਾ ਹੈ। ਆਸਟ੍ਰੇਲੀਆ 'ਚ ਹਾਲ ਹੀ 'ਚ ਆਏ ਅੰਕੜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਇਸ ਸਾਲ ਸਰਦੀਆਂ ਦੌਰਾਨ ਕਰਮਚਾਰੀਆਂ ਵੱਲੋਂ ਵੱਡੇ ਪੱਧਰ 'ਤੇ ਬੀਮਾਰੀ ਕਾਰਨ ਛੁੱਟੀਆਂ (sick leave) ਲਈਆਂ ਗਈਆਂ। ਇਸ ਨਾਲ ਨਾ ਸਿਰਫ ਕਾਰੋਬਾਰ ਪ੍ਰਭਾਵਿਤ ਹੋਏ, ਸਗੋਂ ਉਤਪਾਦਕਤਾ 'ਤੇ ਵੀ ਗੰਭੀਰ ਅਸਰ ਪਿਆ।
ਸਭ ਤੋਂ ਵੱਧ "sick leave" ਕਿਹੜੇ ਰਾਜਾਂ 'ਚ?
ਡਾਟਾ ਐਨਾਲਿਸਿਸ ਪਲੇਟਫਾਰਮ MYOB ਵਲੋਂ 2023 ਦੀਆਂ ਸਰਦੀਆਂ 'ਚ ਹਰ ਰਾਜ 'ਚ ਬੀਮਾਰੀ ਕਾਰਨ ਛੁੱਟੀਆਂ ਆਮ ਨਾਲੋਂ ਕਾਫ਼ੀ ਵੱਧ ਰਹੀਆਂ। ਖ਼ਾਸਕਰ ਛੋਟੇ ਕਾਰੋਬਾਰਾਂ 'ਚ ਕੰਮ ਕਰਦੇ ਕਰਮਚਾਰੀ ਸਭ ਤੋਂ ਵੱਧ ਪ੍ਰਭਾਵਿਤ ਹੋਏ।
ਅਗਸਤ 2023 ਦੌਰਾਨ (ਬੇਸਲਾਈਨ ਨਾਲੋਂ ਵਾਧਾ):
ਵਿਸ਼ਟੋਰਿਆ (Victoria) – 51 ਫੀਸਦੀ ਵੱਧ
ਨਿਊ ਸਾਊਥ ਵੇਲਜ਼ (NSW) – 41 ਫੀਸਦੀ ਵੱਧ
ਕਵੀਨਜ਼ਲੈਂਡ (QLD) – 40 ਫੀਸਦੀ ਵੱਧ
ਤਸਮਾਨੀਆ (TAS) – 40 ਫੀਸਦੀ ਵੱਧ
ਵੈਸਟਰਨ ਆਸਟ੍ਰੇਲੀਆ (WA) – 39 ਫੀਸਦੀ ਵੱਧ
ਏਸੀਟੀ (ACT) – 37 ਫੀਸਦੀ ਵੱਧ
ਸਾਊਥ ਆਸਟ੍ਰੇਲੀਆ (SA) – 35 ਫੀਸਦੀ ਵੱਧ
ਨਾਰਦਰਨ ਟੇਰਟੋਰੀ (NT) – 30 ਫੀਸਦੀ ਵੱਧ
ਇਸ ਨਾਲ ਸਪੱਸ਼ਟ ਹੈ ਕਿ ਵਿਕਟੋਰੀਆ ਤੇ NSW ਸਭ ਤੋਂ ਵੱਧ ਪ੍ਰਭਾਵਿਤ ਰਾਜ ਰਹੇ।
ਕਿਹੜੇ ਉਦਯੋਗ ਸਭ ਤੋਂ ਵੱਧ ਪ੍ਰਭਾਵਿਤ ਹੋਏ?
ਕੁਝ ਖ਼ਾਸ ਉਦਯੋਗਾਂ 'ਚ ਹਾਲਤ ਹੋਰ ਵੀ ਗੰਭੀਰ ਰਹੀ:
Arts & Recreation Services – 74 ਫੀਸਦੀ ਵੱਧ ਛੁੱਟੀਆਂ
Transport, Postal & Warehousing – 65 ਫੀਸਦੀ ਵੱਧ
ਇਹ ਉਹ ਸੈਕਟਰ ਹਨ ਜਿੱਥੇ ਮੌਜੂਦਗੀ ਲਾਜ਼ਮੀ ਹੁੰਦੀ ਹੈ, ਇਸ ਲਈ ਕਰਮਚਾਰੀ ਦੀ ਗੈਰ-ਹਾਜ਼ਰੀ ਸਿੱਧਾ ਕੰਮ ਦੀ ਗਤੀ 'ਤੇ ਅਸਰ ਪਾਉਂਦੀ ਹੈ।
HRD Australia ਮੁਤਾਬਕ ਹੋਰ ਖੇਤਰਾਂ 'ਚ ਗੈਰਹਾਜ਼ਰੀ ਦੀ ਦਰ:
Telecommunications & Utilities (ਦੂਰਸੰਚਾਰ ਅਤੇ ਸਹੂਲਤਾਂ) – 5.0 ਫੀਸਦੀ
Public Sector & Government Jobs (ਜਨਤਕ ਖੇਤਰ ਅਤੇ ਸਰਕਾਰੀ ਨੌਕਰੀਆਂ) – 4.0 ਫੀਸਦੀ
Healthcare (ਸਿਹਤ ਸੰਭਾਲ)– 3.9 ਫੀਸਦੀ
Banking & Finance (ਬੈਂਕਿੰਗ ਅਤੇ ਵਿੱਤ) – 3.9 ਫੀਸਦੀ
Manufacturing & Production (ਨਿਰਮਾਣ ਅਤੇ ਉਤਪਾਦਨ)– 2.8 ਫੀਸਦੀ
ਬੀਮਾਰੀ ਜਾਂ ਬਹਾਨਾ?
ਆਸਟ੍ਰੇਲੀਆ 'ਚ 'sickie' ਸ਼ਬਦ ਅਕਸਰ ਮਜ਼ਾਕ 'ਚ ਵਰਤਿਆ ਜਾਂਦਾ ਹੈ ਕਿਉਂਕਿ ਕਈ ਵਾਰ ਲੋਕ ਬਿਨਾ ਬੀਮਾਰ ਹੋਏ ਵੀ ਛੁੱਟੀ ਲੈ ਲੈਂਦੇ ਹਨ। ਪਰ ਇਸ ਵਾਰ ਦੀਆਂ ਰਿਪੋਰਟਾਂ ਸਾਫ਼ ਦੱਸਦੀਆਂ ਹਨ ਕਿ:
ਜ਼ਿਆਦਾਤਰ ਛੁੱਟੀਆਂ ਫਲੂ, ਕੋਵਿਡ ਜਾਂ ਵਾਇਰਲ ਬੁਖ਼ਾਰ ਕਾਰਨ ਹੀ ਲਈਆਂ ਗਈਆਂ।
ਜੁਲਾਈ 2022 'ਚ ਲਗਭਗ 7.5 ਲੱਖ ਕਰਮਚਾਰੀਆਂ ਨੇ ਬੀਮਾਰੀ ਕਾਰਨ ਕੰਮ ਛੱਡਿਆ, ਜੋ ਪਹਿਲਾਂ ਨਾਲੋਂ ਦੁੱਗਣਾ ਸੀ।
ਤਸਮਾਨੀਆ ਤੇ ਸਾਊਥ ਆਸਟ੍ਰੇਲੀਆ 'ਚ ਕੰਮ ਦੇ ਘੰਟੇ ਘੱਟ ਹੋ ਗਏ, ਕਿਉਂਕਿ ਕਰਮਚਾਰੀ ਵੱਧ ਬੀਮਾਰ ਰਹੇ।
ਕਾਰੋਬਾਰਾਂ 'ਤੇ ਅਸਰ
ਛੋਟੇ ਕਾਰੋਬਾਰਾਂ 'ਚ ਛੁੱਟੀਆਂ ਨਾਲ ਸਭ ਤੋਂ ਵੱਧ ਦਬਾਅ ਬਣਿਆ। ਇਕ ਕਰਮਚਾਰੀ ਦੀ ਗੈਰਹਾਜ਼ਰੀ ਦਾ ਸਿੱਧਾ ਬੋਝ ਹੋਰਾਂ 'ਤੇ ਪੈ ਗਿਆ, ਜਿਸ ਨਾਲ ਟੀਮ ਦੀ ਕਾਰਗੁਜ਼ਾਰੀ ਤੇ ਮਾਨਸਿਕ ਸਿਹਤ 'ਤੇ ਵੀ ਅਸਰ ਪਿਆ। ਕੁਝ ਕੰਪਨੀਆਂ ਹੁਣ ‘wellness day’ ਜਾਂ ‘mental health leave’ ਵਰਗੀਆਂ ਨਵੀਆਂ ਛੁੱਟੀਆਂ ਦੀਆਂ ਸਕੀਮਾਂ ਲੈ ਕੇ ਆ ਰਹੀਆਂ ਹਨ, ਤਾਂ ਜੋ ਕਰਮਚਾਰੀ ਸਮੇਂ 'ਤੇ ਆਰਾਮ ਕਰ ਸਕਣ ਅਤੇ ਛੁੱਟੀਆਂ ਦੇ ਗਲਤ ਵਰਤੋਂ ਨੂੰ ਘਟਾਇਆ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8