ਮੈਲਬੌਰਨ ਦੀ ਹੋਜ਼ੀਅਰ ਲੇਨ ‘ਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਟਰੀਟ ਆਰਟ ਰਾਹੀਂ ਸ਼ਰਧਾਂਜਲੀ

Sunday, Sep 07, 2025 - 05:41 PM (IST)

ਮੈਲਬੌਰਨ ਦੀ ਹੋਜ਼ੀਅਰ ਲੇਨ ‘ਚ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਟਰੀਟ ਆਰਟ ਰਾਹੀਂ ਸ਼ਰਧਾਂਜਲੀ

ਮੈਲਬੌਰਨ (ਮਨਦੀਪ ਸਿੰਘ ਸੈਣੀ)- ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਪ੍ਰਸਿੱਧ ਆਸਟ੍ਰੇਲੀਆਈ ਸਟਰੀਟ ਆਰਟਿਸਟ ਬੈਥਨੀ ਚੈਰੀ ਨੇ ਮੈਲਬੌਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' 'ਚ ਭਾਈ ਖਾਲੜਾ ਦੀ ਯਾਦਗਾਰ ਪੇਂਟਿੰਗ ਬਣਾ ਕੇ ਸ਼ਰਧਾਂਜਲੀ ਭੇਟ ਕੀਤੀ।
ਭਾਈ ਜਸਵੰਤ ਸਿੰਘ ਖਾਲੜਾ ਨੇ 1990 ਦੇ ਦਹਾਕੇ 'ਚ ਪੰਜਾਬ 'ਚ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੇਨਕਾਬ ਕੀਤਾ ਸੀ ਤੇ ਖਾੜਕੂ ਲਹਿਰ ਦੌਰਾਨ 'ਲਵਾਰਿਸ' ਕਹਿ ਕੇ ਸਾੜੀਆਂ ਗਈਆਂ ਹਜ਼ਾਰਾਂ ਲਾਸ਼ਾਂ ਦੀ ਸੱਚਾਈ ਸਾਹਮਣੇ ਲਿਆ ਕੇ ਇਨਸਾਫ਼ ਦੀ ਅਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦਾ ਇਹ ਸਾਹਸ ਅੱਜ ਵੀ ਮਨੁੱਖੀ ਹੱਕਾਂ ਦੀ ਲੜਾਈ ਲਈ ਪ੍ਰੇਰਨਾ ਬਣਿਆ ਹੋਇਆ ਹੈ।

PunjabKesari

ਮੈਲਬੌਰਨ ਸ਼ਹਿਰ ਦੀ ਹੋਜ਼ੀਅਰ ਲੇਨ ਜੋ ਦੁਨੀਆ ਭਰ 'ਚ ਸਟਰੀਟ ਆਰਟ ਦਾ ਪ੍ਰਤੀਕ ਮੰਨੀ ਜਾਂਦੀ ਹੈ, ਹੁਣ ਭਾਈ ਖਾਲੜਾ ਦੀ ਸ਼ਹਾਦਤ ਦੀ ਯਾਦ ਨੂੰ ਵੀ ਆਪਣੇ ਨਾਲ ਜੋੜ ਚੁੱਕੀ ਹੈ। ਬੈਥਨੀ ਚੈਰੀ ਦੀ ਇਹ ਕਲਾ ਰਚਨਾ ਲੋਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਮਹੱਤਤਾ ਦੇ ਬਾਰੇ ਸੋਚਣ ਲਈ ਵੀ ਪ੍ਰੇਰਿਤ ਕਰ ਰਹੀ ਹੈ। 
ਇਸ ਮੌਕੇ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਦੇ ਬੁਲਾਰੇ ਪ੍ਰੀਤਮ ਸਿੰਘ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਆਰਟ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਲਈ ਪ੍ਰੇਰਣਾ ਸਰੋਤ ਸਿੱਧ ਹੋਵੇਗਾ। ਇਸ ਆਰਟ ਨੂੰ ਬਣਵਾਉਣ ਦੇ 'ਚ ਗੁਰਦੁਆਰਾ ਕੋਂਸਲ ਆਫ ਵਿਕਟੋਰੀਆ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ 'ਚ ਮੈਲਬੌਰਨ ਦੇ ਫੈਡਰੇਸ਼ਨ  ਸੁਕੇਅਰ ਤੋਂ ਸਟੇਟ ਲਾਇਬਰੇਰੀ ਤੱਕ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਵਿਸ਼ੇਸ਼ ਮਾਰਚ ਕੱਢਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News