ਭਾਰਤ ਨੇ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਕੀਤੀ ਪੇਸ਼ਕਸ਼; ਟਰੰਪ ਦਾ ਦਾਅਵਾ

Tuesday, Sep 02, 2025 - 04:25 PM (IST)

ਭਾਰਤ ਨੇ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਕੀਤੀ ਪੇਸ਼ਕਸ਼; ਟਰੰਪ ਦਾ ਦਾਅਵਾ

ਵਾਸ਼ਿੰਗਟਨ (ਇੰਟ.)– ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕਾ ’ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਬਹੁਤ ਦੇਰ ਹੋ ਚੁੱਕੀ ਹੈ। ਭਾਰਤ ਨਾਲ ਵਪਾਰਕ ਸਬੰਧਾਂ ਨੂੰ ‘ਇੱਕਪਾਸੜ’ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਨੂੰ ਬਹੁਤ ਸਾਰੀਆਂ ਚੀਜ਼ਾਂ ਵੇਚਦਾ ਹੈ, ਜਦਕਿ ਅਮਰੀਕਾ ਭਾਰਤ ਨੂੰ ਬਹੁਤ ਘੱਟ ਚੀਜ਼ਾਂ ਵੇਚਦਾ ਹੈ।

ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਲਿਖਿਆ ਕਿ ਭਾਰਤ ਨੇ ਅਮਰੀਕੀ ਸਾਮਾਨ ’ਤੇ ਬਹੁਤ ਜ਼ਿਆਦਾ ਟੈਰਿਫ ਲਾਏ ਹਨ, ਜਿਸ ਕਾਰਨ ਅਮਰੀਕੀ ਕੰਪਨੀਆਂ ਲਈ ਭਾਰਤ ਵਿਚ ਸਾਮਾਨ ਵੇਚਣਾ ਮੁਸ਼ਕਿਲ ਹੋ ਗਿਆ ਹੈ। ਇਹ ਪੂਰੀ ਤਰ੍ਹਾਂ ਇੱਕਪਾਸੜ ਆਫ਼ਤ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਆਪਣਾ ਜ਼ਿਆਦਾਤਰ ਤੇਲ ਅਤੇ ਫੌਜੀ ਉਪਕਰਣ ਅਮਰੀਕਾ ਤੋਂ ਨਹੀਂ, ਸਗੋਂ ਰੂਸ ਤੋਂ ਖਰੀਦਦਾ ਹੈ। ਟਰੰਪ ਨੇ ਇਸ ਨੂੰ ਕਈ ਸਾਲ ਪੁਰਾਣੀ ਸਮੱਸਿਆ ਦੱਸਦਿਆਂ ਕਿਹਾ ਕਿ ਭਾਰਤ ਨੂੰ ਪਹਿਲਾਂ ਹੀ ਟੈਰਿਫ ਘਟਾਉਣੇ ਚਾਹੀਦੇ ਸਨ।

ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੁਝ ਘੰਟੇ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਐੱਸ. ਸੀ. ਓ. ਸਿਖਰ ਸੰਮੇਲਨ ਦੌਰਾਨ ਚੀਨ ਵਿਚ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਹੈ।


author

cherry

Content Editor

Related News