ਦੂਰ ਤੋਂ ਨਜ਼ਰ ਆ ਰਹੀ ਸੀ ਰੇਤ ਪਰ ਸੀ ਕੁੱਝ ਅਜਿਹਾ ਜੋ ਫੈਲਾ ਸਕਦੈ ਬੀਮਾਰੀਆਂ

08/29/2017 9:55:08 AM

ਰੂਸ— ਮਲੇਰੀਏ ਵਰਗੀ ਬੀਮਾਰੀ ਤੰਦਰੁਸਤ ਵਿਅਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ। ਹਰ ਕੋਈ ਕੋਸ਼ਿਸ਼ ਕਰਦਾ ਹੈ ਕਿ ਉਹ ਮੱਛਰਾਂ ਤੋਂ ਦੂਰ ਰਹਿਣ ਅਤੇ ਲੋਕ ਆਪਣੇ ਘਰਾਂ ਨੂੰ ਮੱਛਰਾਂ ਤੋਂ ਬਚਾਅ ਕੇ ਰੱਖਣ ਲਈ ਹਜ਼ਾਰਾਂ ਪੈਸੇ ਖਰਚਦੇ ਹਨ ਪਰ ਜਦ ਤੁਸੀਂ ਘਰ ਤੋਂ ਬਾਹਰ ਹੋਵੋ ਫਿਰ ਤੁਸੀਂ ਇਸ ਦੇ ਨਿਸ਼ਾਨੇ ਤੋਂ ਬਚ ਨਹੀਂ ਸਕੋਗੇ। 
ਰੂਸ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਨੇ ਤਸਵੀਰਾਂ ਖਿੱਚਣ ਦੌਰਾਨ ਕੁੱਝ ਅਜਿਹਾ ਦੇਖਿਆ ਕਿ ਉਸ ਨੂੰ ਦੇਖ ਕੇ ਉਹ ਹੈਰਾਨ ਹੋ ਗਿਆ। ਉਸ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ। ਦੂਰੋਂ ਦੇਖਣ 'ਚ ਇਹ ਰੇਤ ਦਿਖਾਈ ਦੇ ਰਹੀ ਸੀ ਪਰ ਜਦ ਕੈਮਰਾ ਜ਼ੂਮ ਕੀਤਾ ਗਿਆ ਤਾਂ ਇੱਥੇ ਮੱਛਰਾਂ ਦੇ ਅਣਗਣਿਤ ਲਾਰਵੀ ਰੇਂਗਦੇ ਹੋਏ ਦਿਖਾਈ ਦਿੱਤੇ, ਜੋ ਕੁੱਝ ਹੀ ਦਿਨਾਂ 'ਚ ਮੱਛਰ ਬਣ ਜਾਣਗੇ ਤੇ ਬੀਮਾਰੀਆਂ ਫੈਲਾਉਣਗੇ। ਇਹ ਵੀਡੀਓ ਰੂਸ ਦੇ ਸ਼ਹਿਰ ਟੈਗਨਰਾਗ ਦੀ ਹੈ। ਅਜਿਹੇ 'ਚ ਇੰਨੇ ਮੱਛਰਾਂ ਦੇ ਇਲਾਕੇ 'ਚ ਜੇਕਰ ਕੋਈ ਆ ਜਾਵੇ ਤਾਂ ਉਸ ਦਾ ਸੁਰੱਖਿਅਤ ਬਚਣਾ ਮੁਸ਼ਕਲ ਹੋ ਜਾਵੇਗਾ।


Related News