ਸ਼ਹਿਰ ''ਚ ਬੇਖੌਫ ਹੋਇਆ ਬਜਰੀ ਮਾਫੀਆ, ਟਰੈਕਟਰ ਡਰਾਈਵਰ ਨੇ ਟੱਕਰ ਮਾਰ ਕੇ ਹੈੱਡ ਕਾਂਸਟੇਬਲ ਦੀ ਲਈ ਜਾਨ

07/04/2024 5:21:55 PM

ਟੋਂਕ- ਰਾਜਸਥਾਨ ਦੇ ਟੋਂਕ ’ਚ ਪੁਲਸ ਨੇ ਗਸ਼ਤ ਦੌਰਾਨ ਨਾਜਾਇਜ਼ ਬੱਜਰੀ ਨਾਲ ਭਰੇ ਇਕ ਟਰੈਕਟਰ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਚਾਲਕ ਨੇ ਪੁਲਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਇਕ ਹੈੱਡ ਕਾਂਸਟੇਬਲ ਖੁਸ਼ੀਰਾਮ ਦੀ ਮੌਤ ਹੋ ਗਈ।

ਟੋਂਕ ਦੇ ਡੀ. ਐੱਸ. ਪੀ ਰਾਜੇਸ਼ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਥਾਣਾ ਕੋਤਵਾਲੀ ਦੀ ਇਕ ਟੀਮ ਟੋਂਕ ਥਾਣਾ ਖੇਤਰ ਦੀ ਦਿਓਲੀ ਰੋਡ ’ਤੇ ਗਸ਼ਤ ਕਰ ਰਹੀ ਸੀ। ਟੀਮ ਨੇ ਉੱਥੋਂ ਲੰਘ ਰਹੀ ਬੱਜਰੀ ਨਾਲ ਭਰੀ ਇਕ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਟਰੈਕਟਰ-ਟਰਾਲੀ ਚਾਲਕ ਨੇ ਰੁਕਣ ਦੀ ਬਜਾਏ ਪਹਿਲਾਂ ਪੁਲਸ ਦੀ ਜੀਪ ਨੂੰ ਟੱਕਰ ਮਾਰ ਦਿੱਤੀ। ਫਿਰ ਹੈੱਡ ਕਾਂਸਟੇਬਲ ਖੁਸ਼ੀਰਾਮ ਨੂੰ ਕੁਚਲ ਦਿੱਤਾ।

ਇਸ ਹਾਦਸੇ ’ਚ ਹੈੱਡ ਕਾਂਸਟੇਬਲ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਬਾਅਦ ਜੈਪੁਰ ਰੈਫਰ ਕਰ ਦਿੱਤਾ ਗਿਆ। ਵਧੇਰੇ ਖੂਨ ਵੱਗਣ ਕਾਰਨ ਹੈੱਡ ਕਾਂਸਟੇਬਲ ਦੀ ਜੈਪੁਰ ’ਚ ਮੌਤ ਹੋ ਗਈ।


Rakesh

Content Editor

Related News