ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸਾਬਕਾ ਮੰਤਰੀ ਕੋਹਾੜ ਦੇ ਦਿਹਾਂਤ ''ਤੇ ਕੀਤਾ ਦੁੱਖ ਦਾ ਪ੍ਰਗਟਾਵਾ

Tuesday, Feb 06, 2018 - 10:59 AM (IST)

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸਾਬਕਾ ਮੰਤਰੀ ਕੋਹਾੜ ਦੇ ਦਿਹਾਂਤ ''ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਨਿਊਯਾਰਕ(ਰਾਜ ਗੋਗਨਾ)— ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਬੀਤੇ ਦਿਨ ਸਾਬਕਾ ਅਕਾਲੀ ਮੰਤਰੀ ਅਤੇ ਸ਼ਾਹਕੋਟ ਤੋਂ ਵਿਧਾਇਕ ਅਜੀਤ ਸਿੰਘ ਕੋਹਾੜ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ (ਅਮਰੀਕਾ) ਦੇ ਸੀਨੀਅਰ ਮੀਤ ਪ੍ਰਧਾਨ ਸ: ਗੁਰਦੇਵ ਸਿੰਘ ਕੰਗ ਅਤੇ ਸਕੱਤਰ ਜਨਰਲ ਹਰਜੀਤ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਖ਼ਾਸ ਸਥਾਨ ਰੱਖਣ ਵਾਲੇ, ਸਮਾਜਿਕ ਤੇ ਸਿਆਸੀ ਖੇਤਰ ਵਿਚ ਉਨ੍ਹਾਂ ਵੱਲੋਂ ਕੀਤੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਆਪਣੇ ਮਿਲਾਪੜੇ ਸੁਭਾਅ ਸਦਕਾ ਦੁਆਬੇ ਖੇਤਰ ਵਿਚ ਚੰਗਾ ਸਿਆਸੀ ਆਧਾਰ ਰੱਖਣ ਵਾਲੇ ਅਜੀਤ ਸਿੰਘ ਕੋਹਾੜ ਇਕ ਟਕਸਾਲੀ ਅਕਾਲੀ ਸਨ। ਜੋ ਸੰਨ 1997, 2002, 2007, ਅਤੇ 2012 ਵਿਚ ਲਗਾਤਾਰ ਜੇਤੂ ਰਹੇ ਅਤੇ ਆਮ ਲੋਕਾਂ ਵਿਚ ਵੀ ਵਿਚਰਦੇ ਸਨ। ਪਾਰਟੀ ਨੂੰ ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਕਦੇ ਵੀ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਇਨ੍ਹਾਂ ਆਗੂਆਂ ਨੇ ਸਵ: ਨੇਤਾ ਕੋਹਾੜ ਦੇ ਸਮੂਹ ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਅਕਾਲ ਪੁਰਖ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਲਈ ਵੀ ਅਰਦਾਸ ਕੀਤੀ।


Related News