ਸ਼੍ਰੋਮਣੀ ਅਕਾਲੀ ਦਲ ਇਟਲੀ ਨੇ ਨਵੇਂ ਪ੍ਰੋਗਰਾਮ ਉਲੀਕੇ
Saturday, Apr 21, 2018 - 07:39 AM (IST)

ਮਿਲਾਨ, (ਸਾਬੀ ਚੀਨੀਆ)— ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਇੱਥੋਂ ਦੇ ਸ਼ਹਿਰ ਵਿਚੈਂਸਾ ਵਿਖੇ ਮੀਟਿੰਗ ਕੀਤੀ ਗਈ।ਅਕਾਲੀ ਦਲ ਇਟਲੀ ਦੇ ਜਨਰਲ ਸਕੱਤਰ ਸ:ਜਗਜੀਤ ਸਿੰਘ ਈਸ਼ਰਹੇਲ ਨੇ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਇਟਲੀ 'ਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਭਵਿੱਖ ਲਈ ਪ੍ਰੋਗਰਾਮ ਉਲੀਕੇ ਗਏ।
ਉਨ੍ਹਾਂ ਦੱਸਿਆ ਕਿ ਸ਼੍ਰੋ.ਅਕਾਲੀ ਦਲ ਦੇ ਵਰਕਰ ਅਤੇ ਆਗੂ ਸ. ਜਗਵੰਤ ਸਿੰਘ ਲਹਿਰਾ ਦੀ ਅਗਵਾਈ ਹੇਠ ਪਾਰਟੀ ਨੂੰ ਵਿਕਸਿਤ ਕਰਨ ਲਈ ਉਤਸ਼ਾਹਪੂਰਵਕ ਢੰਗ ਨਾਲ਼ ਲਾਮਵੰਦ ਹਨ।ਇਸ ਮੌਕੇ ਸ. ਸੁਖਵਿੰਦਰ ਸਿੰਘ ਟੀਟੂ ਵਿਰੋਨਾ, ਸ. ਕੁਲਵੰਤ ਸਿੰਘ ਕਾਂਤਾ ਕੁਹਾਲਾ, ਸ. ਰਣਧੀਰ ਸਿੰਘ,ਪਰਮਜੀਤ ਸਿੰਘ ਪੰਮਾ ਪਡਿਆਲਾ ਆਦਿ ਵੱਲੋਂ ਵੀ ਸੰਬੋਧਿਤ ਕੀਤਾ ਗਿਆ।ਇਸ ਮੌਕੇ ਵੱਖ- ਵੱਖ ਇਲਾਕਿਆਂ 'ਚ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।