ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਇਕ ਵਫਦ ਨੇ ਕਾਨੂੰਨ ਬਿੱਲਾਂ ਦੇ ਸਬੰਧ ''ਚ ਦਿੱਤਾ ਯਾਦ ਪੱਤਰ

Wednesday, Dec 02, 2020 - 05:56 PM (IST)

ਨਿਊਜਰਸੀ (ਰਾਜ ਗੋਗਨਾ): ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦਾ ਇਕ ਵਫਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਉੱਘੇ ਸਿੱਖ ਆਗੂ ਸ: ਬੂਟਾ ਸਿੰਘ ਖੜੌਦ ਦੀ ਰਹਿਨੁਮਾਈ ਹੇਠ ਹੋਰ ਨਾਲ ਸ਼ਾਮਿਲ ਪਾਰਟੀ ਦੇ ਸਿੱਖ ਆਗੂ ਸ: ਭੁਪਿੰਦਰ ਸਿੰਘ, ਮੋਹਣ ਸਿੰਘ ਬੋਈਲ, ਇੰਦਰਜੀਤ ਸਿੰਘ ਅਤੇ ਡੇਲਵੇਅਰ ਕਾਉਂਟੀ ਪੈਨਸਿਲਵੇਨੀਆ ਦੇ ਉਘੇ ਸਿੱਖ ਆਗੂ ਜਿੰਨਾਂ ਵਿੱਚ ਸ: ਇੰਦਰ ਸਿੰਘ ਬੈਂਸ, ਰਣਜੀਤ ਸਿੰਘ, ਲਾਲ ਸਿੰਘ, ਨਰਿੰਦਰ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ ਗਿੱਲ, ਗੁਰਸ਼ਰਨਜੀਤ ਸਿੰਘ ਜੱਜ, ਬਰਿੰਦਰਜੀਤ ਸਿੰਘ ਜੱਜ ਵੱਲੋ ਅਸੈਂਬਲੀਮੈਨ ਕਰਿਸ ਕੁਇਨ ਨਾਲ ਮਿਲਿਆ। ਇਸ ਮੁਲਾਕਾਤ ਦੌਰਾਨ ਉਹਨਾਂ ਨੂੰ ਇਕ ਯਾਦ ਪੱਤਰ ਦਿੱਤਾ ਗਿਆ, ਜਿਸ ਵਿੱਚ ਭਾਰਤ ਸਰਕਾਰ ਵੱਲੋ ਬਣਾਏ ਗੈਰ ਕਾਨੂੰਨੀ ਕਾਲੇ ਤਿੰਨ ਕਾਨੂੰਨ ਦੇ ਬਿੱਲਾਂ ਦਾ ਜ਼ਿਕਰ ਕੀਤਾ ਗਿਆ। 

PunjabKesari

ਉਹਨਾਂ ਅਸੈਂਬਲੀਮੈਨ ਨੂੰ ਦੱਸਿਆ ਕਿ ਇਹਨਾਂ ਗੈਰ ਕਾਨੂੰਨੀ ਬਿੱਲਾਂ ਦੇ ਆਉਣ ਵਾਲੇ ਸਮੇ ਵਿੱਚ ਪੰਜਾਬ ਅਤੇ ਭਾਰਤ ਦੇ ਕਿਸਾਨਾ ਨੂੰ ਕਿੰਨਾਂ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਖਾਸ ਕਰਕੇ ਅਮਰੀਕਾ ਵਿਚ ਵੱਸ ਰਹੇ ਲੱਖਾਂ ਦੇ ਕਰੀਬ ਪੰਜਾਬੀ ਸਿੱਖ ਕਿਸਾਨ ਜਿਨ੍ਹਾਂ ਨੂੰ ਉਹਨਾਂ ਦੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲੀ ਫਾਰਮ ਲੈਂਡ ਨੂੰ ਵੀ ਪ੍ਰਭਾਵਿਤ ਕਰਨਗੇ। ਮਾਣਯੋਗ ਅਸੈਂਬਲੀਮੈਨ ਨੂੰ ਪੁਰ-ਜ਼ੋਰ  ਬੇਨਤੀ ਕੀਤੀ ਗਈ ਹੈ ਕਿ ਇਸ ਗੰਭੀਰ ਮੁੱਦੇ ਨੂੰ ਪੇਨਸਿਲਵੇਨੀਆ ਦੇ ਹਾਉਸ ਵਿੱਚ ਲਿਆਂਦਾ ਜਾਵੇ। ਉਹਨਾਂ ਨੇ ਇਸ ਕਿਸਾਨੀ ਸ਼ੰਘਰਸ ਨੂੰ ਬੁਹਤ ਗੰਭੀਰਤਾ ਨਾਲ ਇਹਨਾਂ ਆਗੂਆਂ ਨੂੰ ਸੁਣਿਆ ਅਤੇ ਇਹਨਾ ਸਿੱਖ ਆਗੂਆਂ ਨੇ ਉਹਨਾਂ ਨਾਲ ਕਿਸਾਨੀ ਸੰਘਰਸ਼ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦਾ ਵਿਸ਼ੇਸ਼ ਜ਼ਿਕਰ ਵੀ ਕੀਤਾ ਗਿਆ ਤੇ ਉਹਨਾਂ ਨੁੰ ਬੇਨਤੀ ਕੀਤੀ ਗਈ ਕਿ ਪੈਨਸਿਲਵੇਨੀਆ ਦਾ ਹਾਉਸ ਇਹਨਾਂ ਗੈਰ ਕਾਨੂੰਨੀ ਬਿੱਲਾਂ ਉਪਰ ਬਰੀਫਿੰਗ ਕਰਵਾਏ। 


Vandana

Content Editor

Related News