ਸ਼ਿੰਜੋ ਆਬੇ ਨੇ ਰੂਸ ਦੇ ਨਾਲ ਸ਼ਾਂਤੀ ਸੰਧੀ ''ਚ ਜਤਾਈ ਤਰੱਕੀ ਦੀ ਉਮੀਦ

12/05/2016 6:17:44 PM

ਟੋਕੀਓ— ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਰੂਸ ਦੇ ਨਾਲ ਸ਼ਾਂਤੀ ਸੰਧੀ ''ਤੇ ਵਾਰਤਾ ''ਚ ਤਰੱਕੀ ਦੀ ਉਮੀਦ ਜਤਾਉਂਦੇ ਹੋਏ ਅੱਜ ਕਿਹਾ ਕਿ ਇਕ ਵਾਰ ਦੀ ਮੀਟਿੰਗ ''ਚ ਸਮੱਸਿਆਵਾਂ ਦਾ ਹੱਲ ਨਹੀਂ ਕੱਢਿਆ ਜਾ ਸਕਦਾ। ਆਬੇ ਨੇ ਕਿਹਾ ਕਿ ਉਹ ਅਗਲੇ ਹਫਤੇ ਦੇਸ਼ ਦੇ ਦੌਰੇ ''ਤੇ ਆਉਣ ਵਾਲੇ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨਾਲ ਇਸ ਮੁੱਦੇ ''ਤੇ ਗੱਲਬਾਤ ਕਰਨਗੇ। ਇਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਸਰਗਈ ਲੇਵਰੋਵ ਨੇ ਕਿਹਾ ਕਿ ਜਾਪਾਨ ਦੇ ਨਾਲ ਸ਼ਾਂਤੀ ਸੰਧੀ ਅਤੇ ਖੇਤਰੀ ਵਿਵਾਦ ਦੇ ਮੁੱਦਿਆਂ ''ਤੇ ਦੂਰੀ ਨੂੰ ਜਲਦੀ ਖਤਮ ਕਰਨਾ ਸੌਖਾ ਨਹੀਂ ਹੋਵੇਗਾ।


Related News