ਸ਼ੇਖ ਹਸੀਨਾ ਦੇ ਖੁੱਲ੍ਹ ਗਏ ਲਾਕਰ ! 10 ਕਿੱਲੋ ਸੋਨਾ ਹੋਇਆ ਜ਼ਬਤ

Friday, Nov 28, 2025 - 09:46 AM (IST)

ਸ਼ੇਖ ਹਸੀਨਾ ਦੇ ਖੁੱਲ੍ਹ ਗਏ ਲਾਕਰ ! 10 ਕਿੱਲੋ ਸੋਨਾ ਹੋਇਆ ਜ਼ਬਤ

ਗੁਰਦਾਸਪੁਰ (ਵਿਨੋਦ)- ਬੰਗਲਾਦੇਸ਼ ਦੀ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਬੈਂਕ ਲਾਕਰ ’ਚੋਂ ਬੰਗਲਾਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਅਥਾਰਟੀ ਨੇ 10 ਕਿਲੋ ਸੋਨਾ ਬਰਾਮਦ ਕੀਤਾ ਹੈ। ਨੈਸ਼ਨਲ ਬੋਰਡ ਆਫ਼ ਰੈਵੇਨਿਊ ਬੰਗਲਾਦੇਸ਼ ਦੇ ਸੈਂਟਰਲ ਇੰਟੈਲੀਜੈਂਸ ਸੈੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਲਾਕਰ ਖੋਲ੍ਹਣ ਤੋਂ ਬਾਅਦ ਇਹ ਪਤਾ ਲੱਗਾ। 

ਅਥਾਰਿਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ ’ਤੇ ਦੱਸਿਆ ਕਿ ਅਦਾਲਤ ਦੇ ਹੁਕਮ ਤੋਂ ਬਾਅਦ ਅਸੀਂ ਲਾਕਰ ਖੋਲ੍ਹੇ ਅਤੇ ਸਾਬਕਾ ਪ੍ਰਧਾਨ ਮੰਤਰੀ ਦਾ ਲੱਗਭਗ 9.7 ਕਿਲੋਗ੍ਰਾਮ ਸੋਨਾ ਮਿਲਿਆ। ਜ਼ਬਤ ਕੀਤੇ ਗਏ ਸੋਨੇ ’ਚ ਸਿੱਕੇ, ਬਾਰ ਅਤੇ ਗਹਿਣੇ ਸ਼ਾਮਲ ਸਨ। ਜਾਂਚ ਕਰਨ ਵਾਲਿਆਂ ਨੇ ਕਿਹਾ ਕਿ ਹਸੀਨਾ ਕਾਨੂੰਨ ਦੇ ਹਿਸਾਬ ਨਾਲ ਜ਼ਰੂਰੀ ਤੋਹਫੇ ਸਰਕਾਰੀ ਖਜ਼ਾਨੇ, ਜਿਸ ਨੂੰ ਤੋਸ਼ਖਾਨਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ’ਚ ਜਮ੍ਹਾ ਕਰਨ ’ਚ ਅਸਫਲ ਰਹੀ ਸੀ।


author

Harpreet SIngh

Content Editor

Related News