ਇਮਰਾਨ ਖ਼ਾਨ ਦੇ ਜੇਲ੍ਹ ਜਾਂਦੇ ਹੀ ਸ਼ਹਿਬਾਜ਼ ਬੋਲੇ, ‘9 ਨੂੰ ਭੰਗ ਕਰਾਂਗੇ ਅਸੈਂਬਲੀ’
Tuesday, Aug 08, 2023 - 11:40 AM (IST)
ਕਰਾਚੀ (ਬਿਊਰੋ)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸੰਸਦ ਨੂੰ ਭੰਗ ਕਰਨ ਦੀ ਤਿਆਰੀ ਕਰ ਰਹੇ ਹਨ। ਇਹ ਫ਼ੈਸਲਾ ਸਾਬਕਾ ਪੀ. ਐੱਮ. ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਜੇਲ੍ਹ ਜਾਣ ਤੋਂ ਬਾਅਦ ਲਿਆ ਗਿਆ ਹੈ।
ਪੰਜਾਬ ਸੂਬੇ ’ਚ ਸ਼ਹਿਬਾਜ਼ ਨੇ ਕਿਹਾ, ‘‘ਮੈਂ 9 ਅਗਸਤ ਨੂੰ ਸਰਕਾਰ ਤੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦੇਵਾਂਗਾ। ਇਸ ਤੋਂ ਬਾਅਦ ਅੰਤਰਿਮ ਸਰਕਾਰ ਸੱਤਾ ਸੰਭਾਲੇਗੀ ਤੇ ਚੋਣ ਹੋਵੇਗੀ।’’
ਇਹ ਖ਼ਬਰ ਵੀ ਪੜ੍ਹੋ : ਘਰ ਤੋਂ ਹੀ ਬੇਦਖਲ ਹੋਣੀ ਸ਼ੁਰੂ ਹੋਈ 'ਅੰਗਰੇਜ਼ੀ', ਸਥਾਨਕ ਭਾਸ਼ਾ ਨੂੰ ਮਹੱਤਵ ਦੇ ਰਹੇ ਯੂਰਪੀ ਦੇਸ਼
ਪਾਕਿਸਤਾਨ ਕੋਲ ਚੋਣ ਕਰਵਾਉਣ ਲਈ ਨਵੰਬਰ ਤਕ ਦਾ ਸਮਾਂ ਹੈ। ਵੋਟਰ ਲਿਸਟਾਂ ’ਚ ਬਦਲਾਅ ਦੇ ਚਲਦਿਆਂ ਚੋਣ 6 ਮਹੀਨੇ ਤਕ ਲੇਟ ਹੋ ਸਕਦੀ ਹੈ।
ਪੀ. ਟੀ. ਆਈ. ਬੋਲੀ, ‘ਇਮਰਾਨ ਖ਼ਾਨ ਦੀ ਜਾਨ ਨੂੰ ਖ਼ਤਰਾ’
ਇਮਰਾਨ ਦੀ ਪਾਰਟੀ ਪੀ. ਟੀ. ਆਈ. ਨੇਤਾ ਸ਼ਾਹ ਮਹਿਮੂਦ ਕੁਰੈਸ਼ੀ ਨੇ ਦਾਅਵਾ ਕੀਤਾ ਹੈ ਕਿ ਇਮਰਾਨ ਦੀ ਜਾਨ ਖ਼ਤਰੇ ’ਚ ਹੈ। ਇਮਰਾਨ ਨੂੰ ਅਦਿਆਲਾ ਜੇਲ੍ਹ ’ਚ ਰੱਖਣ ਦਾ ਹੁਕਮ ਦਿੱਤਾ ਸੀ ਪਰ ਉਨ੍ਹਾਂ ਨੂੰ ਅਟਕ ਜੇਲ੍ਹ ਲਿਜਾਇਆ ਗਿਆ। ਉਥੇ ਜੇਲ੍ਹ ਦੇ ਅਧਿਕਾਰੀ ਇਮਰਾਨ ਨੂੰ ਭੋਜਨ ਵੀ ਨਹੀਂ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।