ਆਖ਼ਿਰਕਾਰ ਮਿਲ ਹੀ ਗਿਆ ਪਾਕਿਸਤਾਨ ਨੂੰ ਨਵਾਂ PM, ਸ਼ਾਹਬਾਜ਼ ਸ਼ਰੀਫ ਨੇ 24ਵੇਂ ਪ੍ਰਧਾਨ ਮੰਤਰੀ ਵਜੋਂ ਚੁੱਕੀ ਸਹੁੰ
Monday, Mar 04, 2024 - 04:40 PM (IST)
ਇਸਲਾਮਾਬਾਦ (ਏਜੰਸੀ)- ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦੇ ਵਿਚਕਾਰ 2022 ਤੋਂ ਬਾਅਦ ਦੂਜੀ ਵਾਰ ਨਕਦੀ ਦੀ ਤੰਗੀ ਵਾਲੇ ਦੇਸ਼ ਦੀ ਵਾਗਡੋਰ ਸੰਭਾਲੀ। ਰਾਸ਼ਟਰਪਤੀ ਆਰਿਫ ਅਲਵੀ ਨੇ ਰਾਸ਼ਟਰਪਤੀ ਨਿਵਾਸ ਏਵਾਨ-ਏ-ਸਦਰ ਵਿਖੇ ਆਯੋਜਿਤ ਇਕ ਸਮਾਰੋਹ ਵਿਚ 72 ਸਾਲਾ ਸ਼ਾਹਬਾਜ਼ ਨੂੰ ਸਹੁੰ ਚੁਕਾਈ। ਉਹ ਗੱਠਜੋੜ ਸਰਕਾਰ ਦੀ ਅਗਵਾਈ ਕਰਨਗੇ।
ਇਹ ਵੀ ਪੜ੍ਹੋ: ਇਸ ਦੇਸ਼ ਦੀ ਜੇਲ੍ਹ 'ਚੋਂ ਭੱਜੇ 4 ਹਜ਼ਾਰ ਕੈਦੀ, ਸਰਕਾਰ ਨੇ ਲਗਾਈ ਐਮਰਜੈਂਸੀ
ਸਹੁੰ ਚੁੱਕ ਸਮਾਗਮ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਗੱਠਜੋੜ ਸਰਕਾਰ ਬਣਾਉਣ ਲਈ ਸੱਤਾ-ਵੰਡ ਸੌਦੇ 'ਤੇ ਸਹਿਮਤ ਹੋਣ ਦੇ ਕੁਝ ਦਿਨ ਬਾਅਦ ਹੋਇਆ ਹੈ। ਪਿਛਲੇ ਮਹੀਨੇ ਆਮ ਚੋਣਾਂ ਕਰਵਾਉਣ ਲਈ ਸੰਸਦ ਭੰਗ ਹੋਣ ਤੋਂ ਪਹਿਲਾਂ ਸ਼ਾਹਬਾਜ਼ ਨੇ ਅਪ੍ਰੈਲ 2022 ਤੋਂ ਅਗਸਤ 2023 ਤੱਕ ਗੱਠਜੋੜ ਸਰਕਾਰ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ ਸੀ। ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਹੋਰ ਪੀ.ਐੱਮ.ਐੱਲ.-ਐੱਨ. ਦੇ ਵਰਕਰ ਹਾਜ਼ਰ ਹੋਏ। ਇਸ ਮੌਕੇ ਪੀ.ਪੀ.ਪੀ. ਨੇਤਾ ਅਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਵੀ ਮੌਜੂਦ ਸਨ।
ਵਿਰੋਧੀ ਧਿਰ ਦੀ ਨਾਅਰੇਬਾਜ਼ੀ ਦੇ ਵਿਚਕਾਰ ਐਤਵਾਰ ਨੂੰ ਸ਼ਾਹਬਾਜ਼ ਨੇ ਨਵੀਂ ਚੁਣੀ ਸੰਸਦ ਵਿੱਚ ਆਰਾਮ ਨਾਲ ਬਹੁਮਤ ਹਾਸਲ ਕਰ ਲਿਆ। ਪੀ.ਐੱਮ.ਐੱਲ.-ਐੱਨ. ਅਤੇ ਪੀ.ਪੀ.ਪੀ. ਦੇ ਸਹਿਮਤੀ ਵਾਲੇ ਉਮੀਦਵਾਰ ਸ਼ਾਹਬਾਜ਼ ਨੂੰ 336 ਮੈਂਬਰੀ ਸੰਸਦ ਵਿੱਚ 201 ਵੋਟਾਂ ਮਿਲੀਆਂ। ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਉਨ੍ਹਾਂ ਦੇ ਵਿਰੋਧੀ ਉਮਰ ਅਯੂਬ ਖ਼ਾਨ ਨੂੰ 92 ਵੋਟਾਂ ਮਿਲੀਆਂ। ਵੋਟਾਂ ਵਿੱਚ ਧਾਂਦਲੀ ਦੇ ਦੋਸ਼ਾਂ ਨਾਲ ਘਿਰੀਆਂ 8 ਫਰਵਰੀ ਦੀਆਂ ਚੋਣਾਂ ਵਿੱਚ ਸ਼ਰੀਫ ਦੀ ਅਗਵਾਈ ਵਾਲੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਕਰਨ ਵਿੱਚ ਅਸਫ਼ਲ ਰਹੀ, ਹਾਲਾਂਕਿ ਤਕਨੀਕੀ ਤੌਰ 'ਤੇ ਇਹ 265 ਵਿੱਚੋਂ 75 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਹੈ।
ਇਹ ਵੀ ਪੜ੍ਹੋ: ਬ੍ਰਿਟੇਨ ਸਰਕਾਰ ਇਨ੍ਹਾਂ ਲੋਕਾਂ ਦੀ ਐਂਟਰੀ ਬੈਨ ਕਰਨ ਦੀ ਬਣਾ ਰਹੀ ਯੋਜਨਾ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।