ਦੇਸ਼ ਦੀ ਖਾਤਰ ਇਮਰਾਨ ਖ਼ਾਨ ਨਾਲ ਮਤਭੇਦ ਸੁਲਝਾਉਣ ਲਈ ਤਿਆਰ : ਸ਼ਹਿਬਾਜ਼ ਸ਼ਰੀਫ਼
Tuesday, Dec 13, 2022 - 02:21 AM (IST)

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸੋਮਵਾਰ ਨੂੰ ਕਿਹਾ ਕਿ ਉਹ ਪਾਕਿਸਤਾਨ ਦੀ ਖ਼ਾਤਰ ਆਪਣੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਆਪਣੇ ਮਤਭੇਦਾਂ ਨੂੰ ਦੂਰ ਕਰਨ ਲਈ ਤਿਆਰ ਹਨ। ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰੀਫ ਨੇ ਕਿਹਾ ਪਾਕਿਸਤਾਨ ਲਈ ਸੌ ਕਦਮ ਅੱਗੇ ਵਧਾਏ ਜਾ ਸਕਦੇ ਹਨ। ਸਾਰੇ ਮਤਭੇਦ ਸੁਲਝਾਏ ਜਾ ਸਕਦੇ ਹਨ।
ਇਹ ਵੀ ਪੜ੍ਹੋ : ਕਰੋੜਾਂ ਦੀ ਹੈਰੋਇਨ ਸਮੇਤ 2 ਤਸਕਰ ਕਾਬੂ, ਸਤੰਬਰ ਮਹੀਨੇ ਗ੍ਰਿਫ਼ਤਾਰ ਹੋਏ ਡਰੱਗਜ਼ ਨੈੱਟਵਰਕ ਨਾਲ ਜੁੜੇ ਸਨ ਤਾਰ
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਇਸਹਾਕ ਡਾਰ ਨੇ ਹਾਲ ਹੀ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਨਾਲ ਮੁਲਾਕਾਤ ਕੀਤੀ ਸੀ, ਜੋ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਪਾਰਟੀ ਨਾਲ ਸਬੰਧਤ ਹਨ।