ਇਮਰਾਨ ਖਾਨ ਦੀ ਜਾਨ ਨੂੰ ਖ਼ਤਰੇ ਦੀਆਂ ਖ਼ਬਰਾਂ ਦਰਮਿਆਨ ਪਾਕਿ PM ਸ਼ਹਿਬਾਜ਼ ਨੇ ਚੁੱਕਿਆ ਇਹ ਕਦਮ

04/21/2022 4:15:19 PM

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖ਼ਤਰਾ ਹੋਣ ਦੀ ਰਿਪੋਰਟ ਦੇ ਬਾਅਦ ਵੀਰਵਾਰ ਨੂੰ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੀ ਸੁਰੱਖਿਆ ਕਰਨ। 'ਦਿ ਨਿਊਜ਼' ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਨੂੰ ਖਾਨ ਨੂੰ ਪੁਖਤਾ ਸੁਰੱਖਿਆ ਮਹੱਈਆ ਕਰਾਉਣ ਦੇ ਹੁਕਮ ਦਿੱਤੇ ਗਏ ਹਨ। ਸ਼ਰੀਫ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੂੰ ਹੁਕਮ ਦਿੱਤਾ ਕਿ ਉਹ ਪੀ.ਟੀ.ਆਈ. ਪ੍ਰਧਾਨ ਦੀ ਸੁਰੱਖਿਆ ਵਿਵਸਥਾ ਦੀ ਵਿਅਕਤੀਗਤ ਰੂਪ ਨਾਲ ਨਿਗਰਾਨੀ ਕਰੇ।

ਇਹ ਵੀ ਪੜ੍ਹੋ: ਨੇਪਾਲ 'ਚ ਆਕਸੀਜਨ ਪਲਾਂਟ 'ਚ ਧਮਾਕਾ, ਭਾਰਤੀ ਨਾਗਰਿਕ ਦੀ ਮੌਤ, 7 ਹੋਰ ਜ਼ਖਮੀ

ਗ੍ਰਹਿ ਮੰਤਰੀ ਨੇ ਖਾਨ ਲਈ ਸਖ਼ਤ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਚਾਰ ਸੂਬਿਆਂ, ਗਿਲਗਿਤ-ਬਾਲਟਿਸਤਾਨ, ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਦੇ ਗ੍ਰਹਿ ਸਕੱਤਰਾਂ ਅਤੇ ਮੁੱਖ ਕਮਿਸ਼ਨਰਾਂ ਅਤੇ ਇਸਲਾਮਾਬਾਦ ਦੇ ਪੁਲਸ ਮੁਖੀ ਨੂੰ ਐਮਰਜੈਂਸੀ ਪੱਤਰ ਭੇਜੇ ਹਨ। ਖਾਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਦੇ ਖ਼ਿਲਾਫ਼ ਹੋਰ ਸਮਰਥਨ ਪ੍ਰਾਪਤ ਕਰਨ ਲਈ ਦੇਸ਼ ਭਰ ਵਿੱਚ ਮੈਗਾ ਰੈਲੀਆਂ ਕਰ ਰਹੇ ਹਨ। ਗ੍ਰਹਿ ਮੰਤਰਾਲਾ ਨੇ ਅਧਿਕਾਰੀਆਂ ਨੂੰ ਖਾਨ ਦੇ ਬਾਨੀ ਗਾਲਾ ਨਿਵਾਸ 'ਤੇ ਬੰਬ ਨਿਰੋਧਕ ਦਸਤੇ ਦੀ ਤਾਇਨਾਤੀ ਕਰਨ ਵਰਗੇ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ: ਸੋਡੇ ਦੀਆਂ ਬੋਤਲਾਂ ਨਾਲ ਭਰੇ ਟਰੱਕ ਨਾਲ ਟਕਰਾਇਆ ਜਹਾਜ਼, 5 ਲੋਕਾਂ ਦੀ ਮੌਤ (ਤਸਵੀਰਾਂ)

ਖਾਨ ਨੂੰ ਵੀਰਵਾਰ ਨੂੰ ਲਾਹੌਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਦੋ ਸੁਰੱਖਿਆ ਅਲਰਟ ਮਿਲੇ ਹਨ। ਇਸ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਮੀਨਾਰ-ਏ-ਪਾਕਿਸਤਾਨ ਵਿਖੇ ਰੈਲੀ ਵਾਲੀ ਥਾਂ ਤੱਕ ਆਉਣ ਅਤੇ ਜਾਣ ਲਈ ਸਨਰੂਫ ਅਤੇ ਬੰਦ ਖਿੜਕੀਆਂ ਵਾਲੇ ਬੁਲੇਟਪਰੂਫ ਵਾਹਨ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਡਿਪਟੀ ਕਮਿਸ਼ਨਰ ਨੇ ਖਾਨ ਨੂੰ ਮਿਨਾਰ-ਏ-ਪਾਕਿਸਤਾਨ ਨਾ ਜਾਣ ਅਤੇ ਜਨਤਕ ਮੀਟਿੰਗ ਨੂੰ ਫ਼ੋਨ 'ਤੇ ਸੰਬੋਧਨ ਕਰਨ ਦੀ ਸਲਾਹ ਵੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹੀ ਸਟੇਜ ਨੂੰ ਸੰਬੋਧਨ ਕਰਦੇ ਹਨ ਤਾਂ ਉਨ੍ਹਾਂ ਨੂੰ ਬੁਲੇਟਪਰੂਫ ਸ਼ੀਸ਼ੇ ਦੀ ਸਕਰੀਨ ਨਾਲ ਢੱਕਿਆ ਜਾਣਾ ਚਾਹੀਦਾ ਹੈ। ਪੀ.ਟੀ.ਆਈ. ਨੇ ਹਾਲਾਂਕਿ ਆਪਣੀ ਯੋਜਨਾ ਨਹੀਂ ਬਦਲੀ ਅਤੇ ਐਲਾਨ ਕੀਤਾ ਕਿ ਰੈਲੀ ਨਿਰਧਾਰਤ ਸਮੇਂ ਅਨੁਸਾਰ ਰਾਤ 8 ਵਜੇ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਅਗਲੇ ਹਫ਼ਤੇ ਦਿੱਤੀ ਜਾਵੇਗੀ ਫਾਂਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News