ਬਿਨ੍ਹਾਂ ਨੌਕਰੀ ਘਰ ਬੈਠੇ 1 ਘੰਟੇ ''ਚ ਲੱਖਾਂ ਰੁਪਏ ਕਮਾ ਰਹੀ ਹੈ ਇਹ ਕੁੜੀ
Monday, Nov 13, 2017 - 12:25 AM (IST)
ਵਾਸ਼ਿੰਗਟਨ/ਸਿਡਨੀ - ਹਰ ਨੌਜਵਾਨ ਦਾ ਇਕ ਸੁਪਨਾ ਹੁੰਦਾ ਹੈ ਕਿ ਉਸ ਦੀ ਪੜਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਚੰਗੀ ਨੌਕਰੀ ਮਿਲ ਜਾਵੇ। ਕੁਝ ਤਾਂ ਸਾਰੇ ਸ਼ੌਂਕ ਛੱਡ ਕੇ ਨੌਕਰੀ ਕਰਨ ਲੱਗ ਜਾਂਦੇ ਹਨ, ਜੇਕਰ ਤੁਹਾਨੂੰ ਆਪਣੇ ਪਸੰਦ ਦਾ ਕੰਮ ਮਿਲ ਜਾਵੇ ਅਤੇ ਕਮਾਈ ਵੀ ਸ਼ਾਨਦਾਰ ਹੋਣ ਲੱਗੇ? ਅਜਿਹਾ ਹੋਣਾ ਥੋੜਾ ਮੁਸ਼ਕਿਲ ਹੈ ਪਰ ਨਾਮੁਮਕਿਨ ਕੁਝ ਵੀ ਨਹੀਂ।

ਜੇਕਰ ਬਿਨ੍ਹਾਂ ਦਫਤਰ ਜਾਏ ਘਰ ਬੈਠੇ ਲੱਖਾਂ ਰੁਪਏ ਲੱਖਾਂ ਰੁਪਏ ਦੇ ਦਿੱਤੇ ਜਾਣ ਤਾਂ ਹੋਰ ਕੀ ਚਾਹੀਦਾ ਹੈ। ਪਰ ਇਕ ਔਰਤ ਨੇ ਅਜਿਹਾ ਮੁਮਕਿਨ ਕਰ ਦਿਖਾਇਆ ਹੈ। ਜਿਹੜੀ ਘਰ ਬੈਠੇ ਇਕ ਘੰਟੇ 'ਚ 8 ਲੱਖ ਰੁਪਏ ਤੱਕ ਕਮਾ ਲੈਂਦੀ ਹੈ।

ਆਸਟਰੇਲੀਆ ਦੀ ਰਹਿਣ ਵਾਲੀ ਚੇਲਸੀਆ ਨੂੰ ਦਫਤਰ 'ਚ ਬੈਠ ਕੇ ਕੰਪਿਊਟਰ ਦੇ ਸਾਹਮਣੇ ਕੰਮ ਕਰਨਾ ਬਿਲਕੁਲ ਪਸੰਦ ਨਹੀਂ ਸੀ। ਕਮਾਉਣ ਲਈ ਉਹ ਦੂਜੀ ਫੀਲਡ ਦੇਖ ਰਹੀ ਸੀ, ਜਿਸ 'ਚ ਉਹ ਆਰਾਮ ਨਾਲ ਪੈਸੇ ਕਮਾ ਸਕੇ। ਜਿਸ ਤੋਂ ਬਾਅਦ ਉਸ ਨੂੰ ਆਨਲਾਈਨ ਵੀਡੀਓ ਗੇਮ ਤੋਂ ਪੈਸਾ ਕਮਾਉਣ ਦਾ ਆਈਡੀਆ ਆਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਗੇਮ ਖੇਡਣਾ ਸ਼ੁਰੂ ਕਰ ਦਿੱਤਾ। ਚੇਲਸੀਆ 1 ਘੰਟਾ ਵੀਡੀਓ ਗੇਮ ਖੇਡਣ ਦੇ ਕਰੀਬ 8 ਲੱਖ ਰੁਪਏ ਲੈਂਦੀ ਹੈ। ਉਨ੍ਹਾਂ ਦੇ ਕੁਲ 35 ਲੱਖ ਫੋਲੋਅਰਜ਼ ਹਨ।

ਜਿਸ ਸਮੇਂ ਉਹ ਗੇਮ ਖੇਡ ਰਹੀ ਹੁੰਦੀ ਹੈ। ਉਸ ਸਮੇਂ ਲੋਕ ਗੇਮ ਦੇਖਦੇ ਹਨ। ਲਾਈਵ ਸਟ੍ਰੀਮਿੰਗ ਦੌਰਾਨ ਸਬਸਕ੍ਰਿਪਸ਼ਨ, ਐਡ ਅਤੇ ਸਪਾਂਸਰ ਮਿਲਣ ਦੇ ਚੱਲਦੇ ਉਸ ਨੂੰ ਕਰੀਬ 8 ਲੱਖ ਰੁਪਏ ਮਿਲ ਪਾਉਂਦੇ ਹਨ।

