ਗੰਭੀਰ ਸਿਹਤ ਕਾਰਨ ਸ਼ਰੀਫ ਦੀ ਜਾਨ ਖਤਰੇ ''ਚ: ਮਰੀਅਮ ਨਵਾਜ਼

03/05/2019 7:39:39 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਹਾਲਤ ਬਹੁਤ ਗੰਭੀਰ ਹੈ ਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਮਰੀਅਮ ਨੇ ਇਹ ਵੀ ਕਿਹਾ ਕਿ ਸ਼ਰੀਫ ਨੂੰ ਪਿਛਲੇ ਹਫਤੇ ਏਂਜਾਈਨਾ (ਦਿਨ ਸਬੰਧੀ ਬੀਮਾਰੀ) ਦੇ ਚਾਰ ਅਟੈਕ ਹੋ ਚੁੱਕੇ ਹਨ।

ਸ਼ਰੀਫ (69) ਅਲ-ਅਜ਼ੀਜ਼ੀਆ ਸਟੀਲ ਮਿਲਸ ਭ੍ਰਿਸ਼ਟਾਚਾਰ ਮਾਮਲੇ 'ਚ ਕੋਟ ਲਖਪਤ ਜੇਲ 'ਚ ਦਸੰਬਰ 2018 ਤੋਂ ਸੱਤ ਸਾਲ ਦੀ ਸਜ਼ਾ ਕੱਟ ਰਹੇ ਹਨ। 'ਡਾਨ' ਅਖਬਾਰ ਦੀ ਖਬਰ ਮੁਤਾਬਕ ਮਰੀਅਮ ਨੇ ਜੇਲ 'ਚ ਆਪਣੇ ਪਿਤਾ ਨਾਲ ਮਿਲਣ ਤੋਂ ਬਾਅਦ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੇ ਨਾਲ ਦੁਰਵਿਵਹਾਰ ਲਈ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਜਦੋਂ ਉਨ੍ਹਾਂ ਨੂੰ ਕਈ ਦਿਨਾਂ ਤੱਕ ਹਸਪਤਾਲ 'ਚ ਰੱਖਿਆ ਗਿਆ ਉਦੋਂ ਵੀ ਉਨ੍ਹਾਂ ਨੂੰ ਕੋਈ ਇਲਾਜ ਨਹੀਂ ਕੀਤਾ ਗਿਆ। ਸ਼ਰੀਫ ਨੇ ਕਿਹਾ ਕਿ ਉਹ ਸਿਰਫ ਬਹਾਨੇ ਜਾਂ ਬਚਾਏ ਜਾਣ ਜਾਂ ਸਿਰਫ ਇਲਾਜ ਲਈ ਹਸਪਤਾਲ ਦਾਖਲ ਨਹੀਂ ਰਹਿਣਾ ਚਾਹੁੰਦੇ। 

ਮਰੀਅਮ ਨੇ ਕਿਹਾ ਕਿ ਮਿਆਂ ਨਵਾਜ਼ ਸ਼ਰੀਫ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਹਨ ਤੇ ਸਰਕਾਰ ਵਲੋਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਅਸੰਵੇਦਨਸ਼ੀਲ ਤੇ ਲਾਪਰਵਾਹੀ ਹੈਰਾਨ ਕਰਨ ਵਾਲੀ ਹੈ। ਮੇਰਾ ਪਰਿਵਾਰ ਤੇ ਮੈਂ ਉਨ੍ਹਾਂ ਦੀ ਸਿਹਤ ਦੇ ਪ੍ਰਤੀ ਗੰਭੀਰ ਜੋਖਿਮ ਨੂੰ ਲੈ ਕੇ ਬਹੁਤ ਚਿੰਤਤ ਹਾਂ। ਉਨ੍ਹਾਂ ਦੀ ਹਾਲਤ ਦਰਦਨਾਕ ਹੈ।


Baljit Singh

Content Editor

Related News