''ਦਿਲ ਦੀ ਗੰਭੀਰ ਬੀਮਾਰੀ ਨਾਲ ਪੀੜਤ ਹਨ ਸ਼ਰੀਫ''

12/20/2019 6:02:23 PM

ਇਸਲਾਮਾਬਾਦ- ਲੰਡਨ ਵਿਚ ਇਲਾਜ ਕਰਵਾ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਗੰਭੀਰ ਦਿਲ ਦੀ ਬੀਮਾਰੀ ਨਾਲ ਪੀੜਤ ਹਨ ਤੇ ਉਹਨਾਂ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਣਾ ਹੈ ਇਹ ਤੈਅ ਕਰਨ ਲਈ ਉਹਨਾਂ ਦੀ ਹੋਰ ਜਾਂਚ ਕਰਵਾਈ ਜਾਵੇਗੀ। ਇਹ ਜਾਣਕਾਰੀ ਉਹਨਾਂ ਦੇ ਨਿੱਜੀ ਡਾਕਟਰ ਨੇ ਦਿੱਤੀ ਹੈ।

ਪੀ.ਐਮ.ਐਲ.ਐਨ. ਦੇ ਮੁਖੀ 69 ਸਾਲਾ ਸ਼ਰੀਫ ਇਲਾਜ ਲਈ 19 ਨਵੰਬਰ ਨੂੰ ਲੰਡਨ ਰਵਾਨਾ ਹੋਏ ਸਨ। ਇਕ ਮਹੀਨਾ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੱਤ ਸਾਲ ਦੀ ਸਜ਼ਾ ਕੱਟ ਰਹੇ ਸ਼ਰੀਫ ਨੂੰ ਜ਼ਮਾਨਤ ਮਿਲੀ ਸੀ। ਡਾਨ ਅਖਬਾਰ ਮੁਤਾਬਕ ਸ਼ਰੀਫ ਦੇ ਨਿੱਜੀ ਡਾਕਟਰ ਅਦਨਾਨ ਮਲਿਕ ਨੇ ਵੀਰਵਾਰ ਨੂੰ ਇਕ ਟਵੀਟ ਵਿਚ ਕਿਹਾ ਕਿ ਲੰਡਨ ਰਾਇਲ ਬ੍ਰੋਂਪਟਨ ਤੇ ਹੇਅਰਫੀਲਡ ਹਸਪਤਾਲ ਵਿਚ ਸ਼ਰੀਫ ਦੀ ਦਿਲ ਸਬੰਧੀ ਜਾਂਚ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਸ਼ਰੀਫ ਨੂੰ ਜਟਿਲ ਕੋਰੋਨਰੀ ਆਰਟਰੀ ਰੋਗ ਹੈ। ਇਸ ਰੋਗ ਵਿਚ ਦਿਲ ਵਿਚ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਸੁੰਗੜ ਜਾਂ ਜਾਮ ਹੋ ਜਾਂਦੀਆਂ ਹਨ ਤੇ ਖੂਨ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੁੰਦੀ।


Baljit Singh

Content Editor

Related News