Nicaragua ਦੀ Sheynnis Palacios ਨੇ ਜਿੱਤਿਆ Miss Universe 2023 ਦਾ ਖ਼ਿਤਾਬ

Sunday, Nov 19, 2023 - 01:18 PM (IST)

ਭਾਰਤ ਦੀ ਪਹਿਲੀ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਅੱਜ (ਐਤਵਾਰ) ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਇਤਫਾਕ ਦੀ ਗੱਲ ਹੈ ਕਿ ਅੱਜ ਹੀ ਦੇ ਦਿਨ ਦੁਨੀਆ ਨੂੰ ਸ਼ੇਨਿਸ ਪਲਾਸੀਓਸ ਦੇ ਰੂਪ 'ਚ 72ਵੀਂ ਮਿਸ ਯੂਨੀਵਰਸ ਮਿਲੀ ਹੈ। ਨਿਕਾਰਾਗੁਆਨ ਨਿਵਾਸੀ ਸ਼ੇਨਿਸ ਪਲਾਸੀਓਸ ਨੇ ਐਤਵਾਰ ਨੂੰ ਮਿਸ ਯੂਨੀਵਰਸ 2023 ਦਾ ਤਾਜ ਜਿੱਤ ਲਿਆ। ਉਸਨੇ ਇਸ ਸਾਲ ਮਿਸ ਨਿਕਾਰਾਗੁਆ ਦਾ ਤਾਜ ਵੀ ਜਿੱਤਿਆ ਸੀ। ਜਿੱਤ ਤੋਂ ਬਾਅਦ ਸ਼ੇਨਿਸ ਪਲਾਸੀਓਸ ਨੂੰ ਅਮਰੀਕਾ ਦੀ ਮਿਸ ਯੂਨੀਵਰਸ 2022 ਆਰ. ਬੋਨੀ ਗੈਬਰੀਅਲ ਦੁਆਰਾ ਤਾਜ ਪਹਿਨਾਇਆ ਗਿਆ। ਆਸਟ੍ਰੇਲੀਆ ਦੀ ਮੋਰਿਆ ਵਿਲਸਨ ਦੂਜੀ ਰਨਰ-ਅੱਪ ਰਹੀ, ਜਦਕਿ ਥਾਈਲੈਂਡ ਦੀ ਐਂਟੋਨੀਆ ਪੋਰਸਿਲਡ ਨੂੰ ਫਰਸਟ ਰਨਰ-ਅੱਪ ਦਾ ਤਾਜ ਪਹਿਣਾਇਆ ਗਿਆ। 72ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਫਾਈਨਲ ਅੱਜ ਅਲ ਸਲਵਾਡੋਰ ਦੀ ਰਾਜਧਾਨੀ ਸੈਨ ਸਲਵਾਡੋਰ ਦੇ ਜੋਸ ਅਡੋਲਫੋ ਪੀਨੇਡਾ ਅਰਿਨਾ ਵਿਖੇ ਹੋਇਆ।

PunjabKesari

ਇਹ ਵੀ ਪੜ੍ਹੋ :    US ਨੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਮਰਥਨ ਕਰਨ ਲਈ ਮਸਕ ਦੀ ਕੀਤੀ ਆਲੋਚਨਾ

ਇਸ ਤੋਂ ਪਹਿਲਾਂ ਮਿਸ ਯੂਨੀਵਰਸ 2023 'ਚ ਥਾਈਲੈਂਡ ਦੀ ਐਂਟੋਨੀਆ ਪੋਰਸਿਲਡ Anntonia Porsild(Thailand), ਆਸਟ੍ਰੇਲੀਆ ਦੀ Moraya Wilson (Australia) ਅਤੇ ਨਿਕਾਰਾਗੁਆ ਦੀ Sheynnis Palacios (Nicaragua) ਫਾਈਨਲ ਤਿੰਨ 'ਚ ਪਹੁੰਚੀਆਂ ਸਨ। ਮਿਸ ਯੂਨੀਵਰਸ ਮੁਕਾਬਲੇ 2023 ਦਾ ਫਾਈਨਲ 19 ਨਵੰਬਰ ਨੂੰ ਭਾਵ ਅੱਜ ਭਾਰਤੀ ਸਮੇਂ ਅਨੁਸਾਰ ਸਵੇਰੇ 6:30 ਵਜੇ ਸ਼ੁਰੂ ਹੋਇਆ ਸੀ।

PunjabKesari

ਹ ਵੀ ਪੜ੍ਹੋ :    Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ

ਇਸ ਸਾਲ ਮਿਸ ਯੂਨੀਵਰਸ 2023 ਸੁੰਦਰਤਾ ਮੁਕਾਬਲੇ ਵਿਚ ਕੁੱਲ 90 ਦੇਸ਼ਾਂ ਦੀਆਂ ਸੁੰਦਰੀਆਂ ਨੇ ਹਿੱਸਾ ਲਿਆ ਸੀ। ਸਾਬਕਾ ਮਿਸ ਯੂਨੀਵਰਸ 2012 ਓਲੀਵੀਆ ਕਲਪੋ ਅਤੇ ਟੀਵੀ ਸ਼ਖਸੀਅਤ ਜੈਨੀ ਮਾਈ , ਮਾਰੀਆ ਮੇਨਨੋਸ ਦੇ ਨਾਲ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰ ਰਹੀਆਂ ਹਨ। ਇਹ ਪਹਿਲੀ ਵਾਰ ਹੈ ਕਿ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਕਰਨ ਵਾਲੀ ਟੀਮ ਵਿਚ ਸਾਰੀਆਂ ਔਰਤਾਂ ਸ਼ਾਮਲ ਸਨ।
ਇਸ ਤੋਂ ਪਹਿਲਾਂ, ਭਾਰਤ ਦੀ ਮਿਸ ਯੂਨੀਵਰਸ ਇੰਡੀਆ ਸ਼ਵੇਤਾ ਸ਼ਾਰਦਾ ਅਤੇ ਮਿਸ ਯੂਨੀਵਰਸ ਪਾਕਿਸਤਾਨ ਏਰਿਕਾ ਰੌਬਿਨ ਮਿਸ ਯੂਨੀਵਰਸ 2023 ਦੇ ਸਿਖਰਲੇ 10 ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹੀਆਂ। ਹਾਲਾਂਕਿ ਇਹ ਦੋਵੇਂ ਆਪਣੇ ਦੇਸ਼ ਲਈ ਟਾਪ 20 'ਚ ਆਪਣਾ ਸਥਾਨ ਬਣਾਉਣ ਵਿਚ ਕਾਮਯਾਬ ਰਹੀਆਂ। ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਹਿਲੀ ਵਾਰ ਇਸ ਪ੍ਰਤੀਯੋਗਿਤਾ ਵਿਚ ਹਿੱਸਾ ਲਿਆ ਹੈ। 

PunjabKesari

ਇਹ ਵੀ ਪੜ੍ਹੋ :   Bharatpay ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ! 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Harinder Kaur

Content Editor

Related News