ਕੋਵਿਡ ਲਾਕਡਾਊਨ ਕਾਰਨ ਸ਼ੰਘਾਈ ਬੰਦ, ਚੀਨ ਨੂੰ ਹੋ ਰਿਹਾ ਵੱਡਾ ਨੁਕਸਾਨ

Thursday, Apr 14, 2022 - 10:26 AM (IST)

ਚੀਨ ’ਚ ਇਨੀਂ ਦਿਨੀਂ ਕੋਰੋਨਾ ਦੇ ਓਮੀਕ੍ਰਾਨ ਵੇਰੀਐਂਟ ਨੇ ਉੱਥੇ ਆਪਣਾ ਕਹਿਰ ਮਚਾਇਆ ਹੋਇਆ ਹੈ ਜਿਸ ਦਾ ਅਸਰ ਅੱਜ ਵੀ ਚੀਨ ਦੀ ਆਰਥਿਕ ਰਾਜਧਾਨੀ ਸ਼ੰਘਾਈ ’ਚ ਦੇਖਣ ਨੂੰ ਮਿਲ ਰਿਹਾ ਹੈ। ਸ਼ੰਘਾਈ ’ਚ ਰਹਿਣ ਵਾਲੇ ਕੁਝ ਭਾਰਤੀਆਂ ਨਾਲ ਗੱਲ ਕਰਨ ਦੇ ਬਾਅਦ ਜੋ ਜਾਣਕਾਰੀ ਹਾਸਲ ਹੋਈ ਉਸ ਨੇ ਲੂੰਅਕੰਡੇ ਖੜ੍ਹੇ ਕਰ ਦਿੱਤੇ। ਮੌਜੂਦਾ ਸਮੇਂ ’ਚ ਪੂਰਬੀ ਸ਼ੰਘਾਈ ਦਾ ਫੁਤੁੰਗ ਇਲਾਕਾ 5 ਦਿਨਾਂ ਲਈ ਬੰਦ ਕਤਾ ਗਿਆ ਹੈ। ਇਸ ਦੇ ਬਾਅਦ ਪੱਛਮੀ ਸ਼ੰਘਾਈ ਦੇ ਫੂਸ਼ੀ ਇਲਾਕੇ ਨੂੰ ਵੀ 5 ਦਿਨਾਂ ਲਈ ਬੰਦ ਕੀਤਾ ਗਿਆ। ਫਿਰ ਹਾਨਪੂ ਨਦੀ ਦੇ ਪੱਛਮੀ ਕੰਢੇ ਨੂੰ ਬੰਦ ਕੀਤਾ ਗਿਆ। ਪਹਿਲੀ ਅਪ੍ਰੈਲ ਤੋਂ 4 ਅਪ੍ਰੈਲ ਤੱਕ ਫੂਸ਼ੀ ਇਲਾਕੇ ਨੂੰ ਬੰਦ ਕੀਤਾ ਗਿਆ। ਇਸ ਦੇ ਨਾਲ ਪੁਲਸ ਦਾ ਸਖਤ ਪਹਿਰਾ ਲੱਗਾ ਹੈ ਜਿਸ ਨਾਲ ਤਾਂਕਿ ਕੋਈ ਵੀ ਹਾਨਪੂ ਨਦੀ ਨੂੰ ਪਾਰ ਕਰ ਕੇ ਇਧਰ ਤੋਂ ਓਧਰ ਨਾ ਜਾ ਸਕੇ।

ਚੀਨ ਦੀ ਜ਼ੀਰੋ ਕੋਵਿਡ ਨੀਤੀ ਕਾਰਨ ਉੱਥੋਂ ਦੇ ਲੋਕਾਂ ਨੂੰ ਬਹੁਤ ਕੁਝ ਸਹਿਣਾ ਪੈ ਰਿਹਾ ਹੈ। ਸਿਰਫ 4 ਘੰਟਿਆਂ ਲਈ ਕੁੱਝ ਚੁਣੇ ਇਲਾਕਿਆਂ ’ਚ ਬਾਜ਼ਾਰ ਖੋਲ੍ਹੇ ਗਏ ਸਨ ਜਿਸ ਨਾਲ ਲੋਕ ਆਪਣੀ ਲੋੜ ਦੀਆਂ ਚੀਜ਼ਾਂ ਨੂੰ ਖਰੀਦ ਸਕਣ ਪਰ ਅਜਿਹੇ ’ਚ ਲੋਕਾਂ ਨੇ ਪੈਨਿਕ ਖਰੀਦਦਾਰੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਸਾਰਾ ਸਾਮਾਨ ਖਤਮ ਹੋ ਗਿਆ। ਬਾਜ਼ਾਰ ਖੁੱਲ੍ਹਦੇ ਹੀ ਭਾਰੀ ਭੀੜ ਨੇ ਦੁਕਾਨਾਂ ’ਤੇ ਇਕ ਤਰ੍ਹਾਂ ਹੱਲਾ ਬੋਲ ਦਿੱਤਾ ਅਤੇ ਸਾਰਾ ਸਾਮਾਨ ਮਿੰਟਾਂ ’ਚ ਖਤਮ। ਅਜਿਹੇ ਹੀ ਇਕ ਚੀਨੀ ਸ਼ਾਪਿੰਗ ਮਾਰਟ ਯੰਗਹੁਊ ’ਚ ਲੋਕ ਸਾਮਾਨ ’ਤੇ ਝਪਟ ਰਹੇ ਸਨ ਕਿ ਕਿਤੇ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਹੀ ਇਹ ਖ਼ਤਮ ਨਾ ਹੋ ਜਾਵੇ। ਸਾਰੇ ਬਾਜ਼ਾਰ ’ਚ ਭਾਰੀ ਭੀੜ, ਰੌਲਾ ਅਤੇ ਲੁੱਟ-ਖੋਹ ਦੇ ਹਾਲਾਤ ਬਣੇ ਹੋਏ ਸਨ । ਬਾਅਦ ’ਚ ਜਿਹੜੇ ਲੋਕ ਆਏ ਉਨ੍ਹਾਂ ਨੂੰ ਨਾ ਤਾਂ ਸਬਜ਼ੀਆਂ ਮਿਲੀਆਂ, ਨਾ ਚੌਲ, ਦਾਲਾਂ, ਤੇਲ, ਮਸਾਲੇ, ਆਟਾ, ਕੁਝ ਵੀ ਨਾ ਮਿਲਿਆ। ਘਰ ਦਾ ਜ਼ਰੂਰੀ ਸਾਮਾਨ ਖਰੀਦਣ ਲਈ ਸ਼ੰਘਾਈ ਦੇ ਲੋਕ ਅੱਧੀ ਰਾਤ ਨੂੰ ਆਪਣੇ ਘਰਾਂ ’ਚੋਂ ਬਾਜ਼ਾਰ ਦੌੜ ਪਏ, ਬਾਵਜੂਦ ਇਸ ਦੇ ਕਈ ਲੋਕ ਖਾਲੀ ਝੋਲੇ ਲੈ ਕੇ ਆਪਣੇ ਘਰਾਂ ਨੂੰ ਵਾਪਸ ਪਰਤੇ। ਬਾਜ਼ਾਰ ’ਚੋਂ ਪਰਤੇ ਲੋਕਾਂ ’ਚੋਂ ਪਤਾ ਨਹੀਂ ਕਿੰਨਿਆਂ ਨੂੰ ਵਾਇਰਸ ਇਨਫੈਕਸ਼ਨ ਦਿੱਤਾ ਹੋਵੇਗਾ ਅਤੇ ਕਿੰਨਿਆ ਨੇ ਲਿਆ ਹੋਵੇਗਾ। ਅਜਿਹੇ ਹਾਲਾਤ ’ਚ ਮਹਾਮਾਰੀ ਦਾ ਖਤਰਾ ਵੱਧਣਾ ਲਾਜ਼ਮੀ ਹੈ।

ਫੂਸ਼ੀ ਇਲਾਕੇ ’ਚ ਲਾਕਡਾਊਨ ਲੱਗਣ ਤੋਂ ਪਹਿਲਾਂ ਸਰਕਾਰ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਲੋੜ ਦਾ ਸਾਮਾਨ ਖਰੀਦ ਲੈਣ ਪਰ ਜੋ ਲੋਕ ਲਾਕਡਾਊਨ ਤੋਂ ਇਕ ਦਿਨ ਪਹਿਲਾਂ ਖੁਰਾਕੀ ਪਦਾਰਥਾਂ ਨੂੰ ਖਰੀਦਣ ਲਈ ਸ਼ਾਪਿੰਗ ਮਾਲ ਪਹੁੰਚੇ ਤਾਂ ਉਨ੍ਹਾਂ ਨੂੰ ਸਾਰੀਆਂ ਸ਼ੈਲਫਾਂ ਖਾਲੀ ਮਿਲੀਆਂ, ਜਿਸ ਦੇ ਬਾਅਦ ਉਹ ਸਰਕਾਰ ਤੋਂ ਸਵਾਲ ਪੁੱਛਦੇ ਮਿਲੇ ਕਿ ਅਗਲੇ 4 ਦਿਨਾਂ ਤੱਕ ਉਹ ਕੀ ਖਾਣਗੇ ਅਤੇ ਬਿਨਾਂ ਭੋਜਨ ਦੇ ਕਿਵੇਂ ਰਹਿਣਗੇ? ਇਸ ਦਾ ਸਰਕਾਰ ਦੇ ਕੋਲ ਕੋਈ ਜਵਾਬ ਨਹੀਂ ਹੈ। ਚੀਨ ਸਰਕਾਰ ਦੀ ਜ਼ੀਰੋ-ਕੋਵਿਡ ਨੀਤੀ ਕਾਰਨ ਬਹੁਤ ਸਾਰੇ ਚੀਨੀਆਂ ਨੂੰ ਨਾ ਤਾਂ ਸਮੇਂ ਸਿਰ ਖੁਰਾਕ ਸਮੱਗਰੀ ਮਿਲੀ ਹੈ ਅਤੇ ਨਾ ਹੀ ਮੈਡੀਕਲ ਸਹੂਲਤਾਂ। ਇਸ ਨਾਲ ਲੋਕਾਂ ਦੇ ਮਨ ’ਚ ਚੀਨ ਦੀ ਕਮਿਊਨਿਸਟ ਸਰਕਾਰ ਦੇ ਪ੍ਰਤੀ ਭਾਰੀ ਗੁੱਸਾ ਅਤੇ ਬੇਭਰੋਸਗੀ ਪੈਦਾ ਹੋ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ’ਚ ਹਿੰਸਕ ਹਮਲਾ

ਰੋਜ਼ਾਨਾ ਸ਼ੰਘਾਈ ’ਚ 13600 ਤੋਂ ਵੀ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਸ ਨੂੰ ਦੇਖਦੇ ਹੋਏ ਪੂਰਬੀ ਸ਼ਿੰਘਾਈ ਦੇ ਫੁਤੁੰਗ ਐਕਸਪੋ ਸੈਂਟਰ ਨੂੰ ਕੁਆਰੰਟਾਈਨ ਸੈਂਟਰ ਦੇ ਰੂਪ ’ਚ ਬਦਲ ਦਿੱਤਾ ਗਿਆ ਹੈ। ਇੱਥੋਂ 5000 ਲੋਕਾਂ ਨੂੰ ਰੱਖਣ ਦੀ ਵਿਵਸਥਾ ਕੀਤੀ ਜਾ ਸਕਦੀ ਹੈ। ਪੂਰਬੀ ਸ਼ੰਘਾਈ ਫੁਤੁੰਗ ’ਚ ਇਸ ਸਮੇਂ ਸੜਕਾਂ ਸੁੰਨੀਆਂ, ਗਲੀਆਂ ਸੁੰਨੀਆਂ ਹਨ ਅਤੇ ਲੋਕ ਜਾਂ ਤਾਂ ਆਪਣੇ ਘਰਾਂ ’ਚ ਕੈਦ ਹੋ ਗਏ ਹਨ ਜਾਂ ਫਿਰ ਕੋਰੋਨਾ ਸੈਂਟਰ ’ਚ ਭੇਜ ਦਿੱਤੇ ਗਏ ਹਨ ਜਿੱਥੇ ਹਾਲਾਤ ਭਿਆਨਕ ਬਣੇ ਹੋਏ ਹਨ। ਉੱਥੇ ਮਰੀਜ਼ਾਂ ਅਤੇ ਪੈਸਿਵ ਮਰੀਜ਼ਾਂ ਨੂੰ ਇਕ ਥਾਂ ਰੱਖਿਆ ਗਿਆ ਹੈ, ਕਈ ਥਾਂ ਕੋਰੋਨਾ ਕੇਂਦਰਾਂ ’ਚ ਖਿੜਕੀਆਂ ਦੇ ਬਾਹਰ ਲੋਹੇ ਦੀਆਂ ਬੱਲੀਆਂ ਲਾ ਦਿੱਤੀਆਂ ਗਈਆਂ ਹਨ ਜਿਸ ਨਾਲ ਲੋਕ ਆਪਣੀਆਂ ਖਿੜਕੀਆਂ ਨਾ ਖੋਲ੍ਹ ਸਕਣ। ਇਸ ਦੇ ਹਾਲਾਤ ਹੋਰ ਖਰਾਬ ਹੋ ਰਹੇ ਹਨ। ਬੰਦ ਕਮਰਿਆਂ ’ਚ ਜੋ ਸਾਹ ਮਰੀਜ਼ ਲੈ ਰਹੇ ਹਨ ਉਹੀ ਸਾਹ ਪੈਸਿਵ ਮਰੀਜ਼ ਲੈ ਰਹੇ ਹਨ ਅਤੇ ਇਸ ਨਾਲ ਪੈਸਿਵ ਮਰੀਜ਼ ਐਕਟਿਵ ਮਰੀਜ਼ ਬਣ ਰਹੇ ਹਨ ਭਾਵ ਜੋ ਬਿਮਾਰ ਨਹੀਂ ਹਨ ਉਹ ਬਿਮਾਰ ਪੈ ਰਹੇ ਹਨ, ਇਸ ਦੇ ਇਲਾਵਾ ਕੋਰੋਨਾ ਕੇਂਦਰਾਂ ’ਚ ਮਰੀਜ਼ਾਂ ਨੂੰ ਨਾ ਤਾਂ ਸਮੇਂ ਸਿਰ ਖਾਣਾ ਮਿਲ ਰਿਹਾ ਹੈ ਅਤੇ ਨਾ ਹੀ ਦਵਾਈਆਂ। ਉਨ੍ਹਾਂ ਨੂੰ ਜਿਹੋ ਜਿਹਾ ਖਾਣਾ ਮਿਲ ਰਿਹਾ ਹੈ ਉਨ੍ਹਾਂ ਨੂੰ ਖਾਣਾ ਪੈ ਰਿਹਾ ਹੈ। ਇਨ੍ਹਾਂ ਕੇਂਦਰਾਂ ’ਤੇ ਖਾਣੇ ਲਈ ਮਰੀਜ਼ਾਂ ਨੂੰ ਘੰਟਿਆਂ ਤੱਕ ਲੰਬੀਆਂ ਲਾਈਨਾਂ ’ਚ ਖੜ੍ਹਾ ਰਹਿਣਾ ਪੈ ਰਿਹਾ ਹੈ। ਕਈ ਅਜਿਹੇ ਵੀ ਮਰੀਜ਼ ਹਨ ਜਿਨ੍ਹਾਂ ਨੂੰ ਅਜੇ ਤੱਕ ਬਿਸਤਰਾ ਨਸੀਬ ਨਹੀਂ ਹੋਇਆ, ਉਹ ਲੋਕ ਮਜਬੂਰੀ ’ਚ ਜ਼ਮੀਨ ’ਤੇ ਗੱਤਾ ਵਿਛਾ ਕੇ ਸੌਣ ਲਈ ਮਜਬੂਰ ਹਨ।

ਸ਼ੰਘਾਈ ਐਕਸਪੋ ਸੈਂਟਰ ’ਚ ਕਈ ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਨੂੰ ਕੋਰੋਨਾ ਦੇ ਲੱਛਣ ਨਹੀਂ ਹਨ ਅਤੇ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਕੋਰੋਨਾ ਮਰੀਜ਼ ਹਨ। ਇਹ ਦੋਵੇਂ ਹੀ ਸਮੂਹ ਇੱਥੇ ਇਕੱਠੇ ਰਹਿ ਰਹੇ ਹਨ, ਇਹ ਸਮੂਹ ’ਚ ਸਾਉਂਦੇ ਹਨ, ਸਮੂਹ ਸਵੇਰੇ ਦੰਦ ਸਾਫ ਕਰਨ ਅਤੇ ਹੱਥ, ਪੈਰ, ਚਿਹਰਾ ਧੋਂਦੇ ਹਨ, ਸਮੂਹ ’ਚ ਖਾਣਾ ਖਾਂਦੇ ਹਨ, ਅਜਿਹੇ ’ਚ ਜਿਨ੍ਹਾਂ ਨੂੰ ਅਜੇ ਕੋਰੋਨਾ ਨਹੀਂ ਹੈ, ਉਨ੍ਹਾਂ ਨੂੰ ਵੀ ਕੋਰੋਨਾ ਹੋ ਰਿਹਾ ਹੈ। ਇਹ ਹਾਲਾਤ ਬੜੇ ਖਤਰਨਾਕ ਹਨ। ਇੱਥੇ ਖਿੜਕੀਆਂ ਨਹੀਂ ਖੋਲ੍ਹੀਆਂ ਜਾ ਰਹੀਆਂ ਜਿਸ ਨਾਲ ਤਾਜ਼ੀ ਹਵਾ ਅੰਦਰ ਨਹੀਂ ਆ ਰਹੀ ਅਤੇ ਮਰੀਜ਼ਾਂ ਨਾਲ ਉਹ ਲੋਕ ਵੀ ਹਵਾ ’ਚ ਸਾਹ ਲੈ ਰਹੇ ਹਨ ਜਿਨ੍ਹਾਂ ’ਚ ਕੋਰੋਨਾ ਦੇ ਲੱਛਣ ਨਹੀਂ ਹਨ। ਇਸ ਨਾਲ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਣਾ ਤੈਅ ਹੈ। ਚੀਨ ਇਸ ਸਮੇਂ ਜ਼ੀਰੋ-ਕੋਵਿਡ ਪਾਲਿਸੀ ਦਾ ਪਾਲਣ ਕਰ ਰਿਹਾ ਹੈ ਪਰ ਇਸ ਨਾਲ ਬਹੁਤ ਸਾਰੇ ਲੋਕ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ।

ਸ਼ੰਘਾਈ ’ਚ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਕੰਮ ਕਰਦੇ ਹਨ। ਕੋਰੋਨਾ ਮਹਾਮਾਰੀ ਦੇ ਦੁਬਾਰਾ ਫੈਲਣ ਦੇ ਬਾਅਦ ਉਨ੍ਹਾਂ ਮਜ਼ਦੂਰਾਂ ਦੀ ਹਾਲਤ ਬਹੁਤ ਖਰਾਬ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਨਹੀਂ ਜਾਣ ਦਿੱਤਾ ਜਾ ਰਿਹਾ, ਉਹ ਸ਼ੰਘਾਈ ’ਚ ਜਿੱਥੇ ਵੀ ਜਾਂਦੇ ਹਨ ਉਨ੍ਹਾਂ ਨੂੰ ਨਿਊਕਲੀਇਕ ਐਸਿਡ ਟੈਸਟ ਦੀ ਰਿਪੋਰਟ ਮੰਗੀ ਜਾਂਦੀ ਹੈ, ਰਿਪੋਰਟ ਨਾ ਦੇਣ ’ਤੇ ਉਨ੍ਹਾਂ ਨੂੰ ਉਸ ਇਲਾਕੇ ’ਚ ਘੁੰਮਣ ਤੱਕ ਨਹੀਂ ਦਿੱਤਾ ਜਾਂਦਾ। ਕੰਮ ਬੰਦ ਹੋਣ ਨਾਲ ਉਨ੍ਹਾਂ ਨੂੰ ਪੈਸੇ ਵੀ ਨਹੀਂ ਮਿਲ ਰਹੇ। ਬਾਜ਼ਾਰ ਬੰਦ ਹਨ, ਇਨ੍ਹਾਂ ਨੂੰ ਖਾਣ-ਪੀਣ ਦਾ ਕੋਈ ਸਾਮਾਨ ਨਹੀਂ ਮਿਲ ਰਿਹਾ। ਨਵੀਂ ਨੌਕਰੀ ਵੀ ਨਹੀਂ ਮਿਲ ਰਹੀ। ਅਜਿਹੇ ’ਚ ਢੇਰ ਸਾਰੇ ਮਜ਼ਦੂਰ ਜੋ ਚੀਨ ਦੇ ਅੰਦਰੂਨੀ ਪਿੰਡਾਂ ਅਤੇ ਛੋਟੇ ਕਸਬਿਆਂ ਤੋਂ ਆ ਕੇ ਸ਼ੰਘਾਈ ’ਚ ਵਸੇ ਹਨ, ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ।ਸ਼ੰਘਾਈ ਪੂਰੇ ਚੀਨ ਦੀ 3.8 ਫੀਸਦੀ ਕੁਲ ਘਰੇਲੂ ਉਤਪਾਦ ’ਚ ਆਪਣਾ ਯੋਗਦਾਨ ਦਿੰਦਾ ਹੈ, ਉਹ ਸ਼ਹਿਰ ਪੂਰੇ ਚੀਨ ਦੀ ਆਰਥਿਕ ਰਾਜਧਾਨੀ ਹੈ। ਇੱਥੋਂ ਪੂਰੇ ਚੀਨ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਦੀਆਂ ਸਰਗਰਮੀਆਂ ਚਲਾਈਆਂ ਜਾਂਦੀਆਂ ਹਨ। ਲਾਕਡਾਊਨ ਕਾਰਨ ਸ਼ੰਘਾਈ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਹੈ, ਡਿਜ਼ਨੀ ਵਰਲਡ ਬੰਦ ਹੈ। ਇਸ ਦੇ ਇਲਾਵਾ ਟੇਸਲਾ ਕਾਰ ਕੰਪਨੀ ਨੂੰ ਆਪਣਾ ਉਤਪਾਦਨ ਬੰਦ ਕਰਨਾ ਪਿਆ। ਚੀਨ ਦੀ ਕੌਮਾਂਤਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਕੰਟੇਨਰ ਅਤੇ ਸ਼ਿਪਿੰਗ ਕੰਪਨੀ ਮਾਏਸਰਕ ’ਚ ਵੀ ਕੰਮ ਬੰਦ ਹੈ। ਇਨ੍ਹਾਂ ਸਭ ਦੇ ਬੰਦ ਹੋਣ ਨਾਲ ਚੀਨ ਨੂੰ ਬੜਾ ਵੱਡਾ ਆਰਥਿਕ ਚੂਨਾ ਲੱਗ ਰਿਹਾ ਹੈ।


Vandana

Content Editor

Related News