ਯੂ.ਕੇ ''ਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਕੀਤੇ ਸਨਸਨੀਖੇਜ਼ ਖੁਲਾਸੇ

Tuesday, Jun 09, 2026 - 03:24 PM (IST)

ਯੂ.ਕੇ ''ਚ ਰਹਿ ਰਹੇ ਖਾਲਿਸਤਾਨੀ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਕੀਤੇ ਸਨਸਨੀਖੇਜ਼ ਖੁਲਾਸੇ

ਇੰਟਰਨੈਸ਼ਨਲ ਡੈਸਕ: ਬ੍ਰਿਟੇਨ ਵਿੱਚ ਰਹਿ ਰਹੇ ਖਾਲਿਸਤਾਨੀ ਸਿੱਖ ਕੱਟੜਪੰਥੀ ਸ਼ਮਸ਼ੇਰ ਸਿੰਘ ਨੇ ਹੈਰਾਨ ਕਰ ਦੇਣ ਵਾਲ ਖੁਲਾਸੇ ਕੀਤੇ ਹਨ। ਸ਼ਮਸ਼ੇਰ ਦੇ ਖੁਲਾਸਿਆਂ ਨੇ ਭਾਰਤ ਸਮੇਤ ਕੌਮਾਂਤਰੀ ਪੱਧਰ 'ਤੇ ਹਲਚਲ ਮਚਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਭਾਰਤ ਵਿੱਚ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਜਨਤਕ ਤੌਰ 'ਤੇ ਇਕਬਾਲ ਕੀਤਾ ਹੈ।

ਵਾਇਰਲ ਵੀਡੀਓ ਵਿਚ ਸ਼ਮਸ਼ੇਰ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਵੱਖ-ਵੱਖ ਰੈਂਕਾਂ ਦੇ ਲਗਭਗ 2,700 ਪੁਲਿਸ ਅਧਿਕਾਰੀਆਂ ਦੀਆਂ ਮਿੱਥ ਕੇ ਕੀਤੀਆਂ ਗਈਆਂ ਹੱਤਿਆਵਾਂ ਵਿੱਚ ਸ਼ਾਮਲ ਰਿਹਾ ਹੈ। ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੇ ਕਤਲ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧ ਗਈ ਹੈ। ਇਸ ਕੱਟੜਪੰਥੀ ਨੇ ਸਿਰਫ਼ ਪੁਲਿਸ ਮੁਲਾਜ਼ਮਾਂ ਹੀ ਨਹੀਂ, ਸਗੋਂ ਭਾਰਤ ਦੀਆਂ ਉੱਚ-ਸ਼ਖ਼ਸੀਅਤਾਂ 'ਤੇ ਹੋਏ ਹਮਲਿਆਂ ਵਿੱਚ ਵੀ ਆਪਣੀ ਸ਼ਮੂਲੀਅਤ ਦੀ ਗੱਲ  ਸਵੀਕਾਰ ਕੀਤੀ ਹੈ। ਉਸ ਦਾ ਦਾਅਵਾ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ (PM), ਮੁੱਖ ਮੰਤਰੀ (CM) ਅਤੇ ਫੌਜ ਦੇ ਉੱਚ ਜਨਰਲਾਂ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਜਾਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਕਿਹੜੇ ਸਮੇਂ ਦੀਆਂ ਘਟਨਾਵਾਂ ਦਾ ਜ਼ਿਕਰ ਕਰ ਰਿਹਾ ਹੈ।

 

ਇਸ ਖੁਲਾਸੇ ਤੋਂ ਬਾਅਦ ਬ੍ਰਿਟੇਨ ਸਰਕਾਰ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸਰਕਾਰ ਤੋਂ ਪੁੱਛਿਆ ਜਾ ਰਿਹਾ ਕਿ ਅਜਿਹੇ ਗੰਭੀਰ ਅਪਰਾਧਿਕ ਪਿਛੋਕੜ ਵਾਲੇ ਅਤੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਲੋਕ ਯੂਕੇ ਵਿੱਚ ਬਿਲਕੁਲ ਆਜ਼ਾਦ ਅਤੇ ਖੁੱਲ੍ਹੇਆਮ ਕਿਵੇਂ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਵੀ ਕਈ ਵਾਰ ਬ੍ਰਿਟੇਨ ਨੂੰ ਆਪਣੀ ਧਰਤੀ 'ਤੇ ਪਲ ਰਹੇ ਭਾਰਤ-ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News