ਹੁਣ ਹਿੰਦ ਮਹਾਸਾਗਰ ''ਚ ਅਹਿਮ ਟਾਪੂ ਖਰੀਦਣ ਦੀ ਤਿਆਰੀ ''ਚ ਟਰੰਪ !

Tuesday, Jun 09, 2026 - 09:35 AM (IST)

ਹੁਣ ਹਿੰਦ ਮਹਾਸਾਗਰ ''ਚ ਅਹਿਮ ਟਾਪੂ ਖਰੀਦਣ ਦੀ ਤਿਆਰੀ ''ਚ ਟਰੰਪ !

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਹਿੰਦ ਮਹਾਂਸਾਗਰ 'ਚ ਇਕ ਟਾਪੂ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਅਸਲ 'ਚ ਟਰੰਪ ਦੇ ਨਿਸ਼ਾਨੇ ’ਤੇ ਇਸ ਖੇਤਰ ਦਾ ਇਕ ਬਹੁਤ ਹੀ ਅਹਿਮ ਟਾਪੂ ਸਮੂਹ ਹੈ। ਰਿਪੋਰਟਾਂ ਮੁਤਾਬਕ ਟਰੰਪ ਸਰਕਾਰ ਇਸ ਟਾਪੂ ਨੂੰ ਖਰੀਦਣ ਲਈ ਮੋਟੀ ਰਕਮ ਚੁਕਾਉਣ ਲਈ ਵੀ ਤਿਆਰ ਹੈ। ਇਕ ਹੋਰ ਅਹਿਮ ਗੱਲ ਇਹ ਹੈ ਕਿ ਇਹ ਟਾਪੂ ਭਾਰਤ ਤੋਂ ਮਹਿਜ਼ 1600 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਹਿੰਦ ਮਹਾਂਸਾਗਰ ਵਿਚ ਸਥਿਤ ਇਸ ਟਾਪੂ ਦਾ ਨਾਂ ‘ਚਾਗੋਸ’ ਹੈ।

ਟਰੰਪ ਪ੍ਰਸ਼ਾਸਨ ਚਾਗੋਸ ਟਾਪੂ ਸਮੂਹ ਨੂੰ ਮਾਰੀਸ਼ਸ ਤੋਂ ਖਰੀਦਣ ਦੀ ਤਿਆਰੀ 'ਚ ਹੈ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਹਾਲ ਹੀ ਵਿਚ ਚਰਚਾ ਸੀ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਜਲਦੀ ਹੀ ਇਸ ਰਣਨੀਤਕ ਤੌਰ ’ਤੇ ਅਹਿਮ ਟਾਪੂ ਦੀ ਪ੍ਰਭੂਸੱਤਾ ਮਾਰੀਸ਼ਸ ਨੂੰ ਸੌਂਪਣ ਜਾ ਰਹੇ ਹਨ। ਹਾਲਾਂਕਿ ਹੁਣ ਟਰੰਪ ਪ੍ਰਸ਼ਾਸਨ ਬ੍ਰਿਟੇਨ ਨੂੰ ਲਾਂਭੇ ਕਰ ਕੇ ਸਿੱਧਾ ਮਾਰੀਸ਼ਸ ਨਾਲ ਗੱਲ ਕਰਨ ਦਾ ਪ੍ਰਸਤਾਵ ਤਿਆਰ ਕਰ ਰਿਹਾ ਹੈ।

ਇਹ ਵੀ ਪੜ੍ਹੋ- ''ਜਿੰਨੀ ਛੇਤੀ ਹੋ ਸਕੇ ਛੱਡ ਦਿਓ ਦੇਸ਼..!'' ਜੰਗ ਦੇ ਖ਼ਤਰੇ ਵਿਚਾਲੇ ਭਾਰਤੀ ਨਾਗਰਿਕਾਂ ਲਈ ਜਾਰੀ ਹੋਈ ਐਡਵਾਈਜ਼ਰੀ

ਫ਼ੌਜੀ ਅੱਡਾ ਮੌਜੂਦ
ਜ਼ਿਕਰਯੋਗ ਹੈ ਕਿ ਚਾਗੋਸ ਟਾਪੂ ਸਮੂਹ ਦਾ ਸਭ ਤੋਂ ਮਹੱਤਵਪੂਰਨ ਹਿੱਸਾ ‘ਡੀਏਗੋ ਗਾਰਸੀਆ’ ਹੈ। ਇਥੇ ਅਮਰੀਕਾ ਅਤੇ ਬ੍ਰਿਟੇਨ ਦਾ ਸਾਂਝਾ ਫ਼ੌਜੀ ਅੱਡਾ ਮੌਜੂਦ ਹੈ। ਇਹ ਫ਼ੌਜੀ ਅੱਡਾ ਹਿੰਦ ਮਹਾਂਸਾਗਰ ਦੇ ਬਿਲਕੁਲ ਵਿਚਕਾਰ ਸਥਿਤ ਹੈ ਅਤੇ ਅਮਰੀਕਾ ਨੂੰ ਪੱਛਮੀ ਏਸ਼ੀਆ, ਅਫ਼ਰੀਕਾ ਅਤੇ ਇੰਡੋ-ਪੈਸੀਫਿਕ ਖੇਤਰ ਵਿਚ ਇਕ ਵੱਡੀ ਰਣਨੀਤਕ ਲੀਡ ਦਿੰਦਾ ਹੈ। ਹੁਣ ਅਮਰੀਕਾ ਇਸ ਨੂੰ ਖਰੀਦ ਕੇ ਇਹ ਲੀਡ ਹਮੇਸ਼ਾ ਲਈ ਬਣਾਈ ਰੱਖਣਾ ਚਾਹੁੰਦਾ ਹੈ।

ਟਰੰਪ ਨੂੰ ਚੀਨ ਦੀ ਚਿੰਤਾ
ਟਰੰਪ ਚਾਗੋਸ ਟਾਪੂ ਨੂੰ ਇੰਝ ਹੀ ਨਹੀਂ ਖਰੀਦਣਾ ਚਾਹੁੰਦੇ। ਇਸ ਦੇ ਪਿੱਛੇ ਦਾ ਮੁੱਖ ਕਾਰਨ ਚੀਨ ਅਤੇ ਇਰਾਨ ਹਨ। ਅਸਲ ਵਿਚ ਮਾਰੀਸ਼ਸ ਦੇ ਚੀਨ ਅਤੇ ਇਰਾਨ ਨਾਲ ਚੰਗੇ ਸਬੰਧ ਹਨ। ਹੁਣ ਅਮਰੀਕੀ ਅਧਿਕਾਰੀਆਂ ਨੂੰ ਖ਼ਦਸ਼ਾ ਹੈ ਕਿ ਜੇਕਰ ਚਾਗੋਸ ਦੇ ਟਾਪੂਆਂ ’ਤੇ ਬ੍ਰਿਟੇਨ ਦੀ ਜਗ੍ਹਾ ਮਾਰੀਸ਼ਸ ਦਾ ਪੂਰਾ ਕੰਟਰੋਲ ਹੋ ਗਿਆ ਤਾਂ ਚੀਨ ਇਸ ਖੇਤਰ ਵਿਚ ਆਪਣਾ ਪ੍ਰਭਾਵ ਵਧਾ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਟਾਪੂ ’ਤੇ ਮਾਰੀਸ਼ਸ ਦਾ ਕੰਟਰੋਲ ਹੋਇਆ ਤਾਂ ਸਮੁੰਦਰ ਵਿਚ ਅਮਰੀਕੀ ਸਮੁੰਦਰੀ ਫ਼ੌਜ ਦੀ ਜਾਸੂਸੀ ਦਾ ਖ਼ਤਰਾ ਵੀ ਵਧ ਜਾਵੇਗਾ।

ਇਹ ਵੀ ਪੜ੍ਹੋ- ਟੀਚਰਾਂ ਲਈ LockDown ! ਹੁਣ ਨਹੀਂ ਹੋਵੇਗਾ ਪੇਪਰ 'ਲੀਕ', NEET-UG ਪ੍ਰੀਖਿਆ ਬਾਰੇ ਵੱਡੀ ਖ਼ਬਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News