ਬ੍ਰਿਟਿਸ਼ ਫ਼ੌਜ ਨੇ ਜ਼ਬਤ ਕੀਤਾ ਰੂਸੀ ''ਸ਼ੈਡੋ ਫਲੀਟ'' ਦਾ ਤੇਲ ਟੈਂਕਰ, ਇੰਗਲਿਸ਼ ਚੈਨਲ ਪਾਰ ਕਰਨ ਦਾ ਲਾਇਆ ਦੋਸ਼

Monday, Jun 15, 2026 - 12:07 PM (IST)

ਬ੍ਰਿਟਿਸ਼ ਫ਼ੌਜ ਨੇ ਜ਼ਬਤ ਕੀਤਾ ਰੂਸੀ ''ਸ਼ੈਡੋ ਫਲੀਟ'' ਦਾ ਤੇਲ ਟੈਂਕਰ, ਇੰਗਲਿਸ਼ ਚੈਨਲ ਪਾਰ ਕਰਨ ਦਾ ਲਾਇਆ ਦੋਸ਼

ਇੰਟਰਨੈਸ਼ਨਲ ਡੈਸਕ- ਬ੍ਰਿਟਿਸ਼ ਫ਼ੌਜ ਨੇ ਰੂਸ ਦੇ ‘ਸ਼ੈਡੋ-ਫਲੀਟ’ ਦੇ ਇਕ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ ਹੈ, ਜੋ ਇੰਗਲਿਸ਼ ਚੈਨਲ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਐਕਸ’ ’ਤੇ ਕਿਹਾ ਕਿ ਇਹ ਸਫ਼ਲ ਮੁਹਿੰਮ ਰੂਸ ਨੂੰ ਇਕ ਹੋਰ ਕਰਾਰਾ ਝਟਕਾ ਦਿੰਦੀ ਹੈ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕ੍ਰੇਨ ਜੰਗ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਉਨ੍ਹਾਂ ਨੂੰ ਲੁਕਣ ਨਹੀਂ ਦਿਆਂਗੇ।

ਉਨ੍ਹਾਂ ਕਿਹਾ ਕਿ ਮੈਂ ਇਸ ਮੁਹਿੰਮ ਵਿਚ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਵਿਚ ਸਾਡੀਆਂ ਹਥਿਆਰਬੰਦ ਫ਼ੌਜਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਸ਼ਾਮਲ ਹਨ, ਜੋ ਸਾਲ ਦੇ 365 ਦਿਨ ਅਤੇ 24 ਘੰਟੇ ਇਸ ਦੇਸ਼ ਨੂੰ ਸੁਰੱਖਿਅਤ ਰੱਖਦੇ ਹਨ। 

ਬ੍ਰਿਟੇਨ ਨੇ ਰੂਸ ਨਾਲ ਕਥਿਤ ਸਬੰਧਾਂ ਕਾਰਨ ਇੰਗਲਿਸ਼ ਚੈਨਲ ਵਿਚ ਕੈਮਰੂਨ ਦੇ ਝੰਡੇ ਹੇਠ ਚੱਲ ਰਹੇ ਤੇਲ ਟੈਂਕਰ ‘ਸਮਿਰਟੋਸ’ ਨੂੰ ਕਬਜ਼ੇ ਵਿਚ ਲਿਆ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਵੀ ਐਤਵਾਰ ਤੜਕੇ ਜਹਾਜ਼ ‘ਸਮਿਰਟੋਸ’ ਨੂੰ ਜ਼ਬਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ- ਮੰਨ ਗਏ ਅਮਰੀਕਾ ਤੇ ਇਰਾਨ ! ਖੁੱਲ੍ਹ ਗਿਆ ਹੋਰਮੁਜ਼, ਜੰਗ ਖ਼ਤਮ ਕਰਨ 'ਤੇ ਬਣੀ ਸਹਿਮਤੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News