ਅਮਰੀਕੀ ਫੌਜ ''ਚ ਸੇਵਾ ਨਿਭਾਉਣ ਵਾਲੇ ਸ਼ਹੀਦ ਗੁਰਪ੍ਰੀਤ ਸਿੰਘ ਦੀ ਮਨਾਈ ਜਾਏਗੀ 9ਵੀਂ ਬਰਸੀ

Thursday, Jun 11, 2020 - 07:58 AM (IST)

ਅਮਰੀਕੀ ਫੌਜ ''ਚ ਸੇਵਾ ਨਿਭਾਉਣ ਵਾਲੇ ਸ਼ਹੀਦ ਗੁਰਪ੍ਰੀਤ ਸਿੰਘ ਦੀ ਮਨਾਈ ਜਾਏਗੀ 9ਵੀਂ ਬਰਸੀ

ਸੈਕਰਾਮੈਂਟੋ, (ਰਾਜ ਗੋਗਨਾ )- ਅਮਰੀਕੀ ਫੌਜ ‘ਚ ਭਰਤੀ ਹੋ ਕੇ ਅਫਗਾਨਿਸਤਾਨ ਵਿਚ ਜੰਗ ਲੜਦਾ ਹੋਇਆ ਪੰਜਾਬੀ ਮੂਲ ਦੇ ਗੁਰਪ੍ਰੀਤ ਸਿੰਘ ਸਾਲ 2011 ਵਿਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਉਸ ਸਮੇਂ ਉਹ ਅਮਰੀਕੀ ਫੌਜ ਵਿਚ ਕਾਰਪੋਰਲ 'ਚਆਪਣੀ ਡਿਊਟੀ ਨਿਭਾਅ ਰਿਹਾ ਸੀ। ਉਸ ਦੀ ਯਾਦ ਵਿਚ 9ਵੀਂ ਬਰਸੀ 14 ਜੂਨ, ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ, ਰੋਜ਼ਵਿਲ ਵਿਖੇ ਮਨਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ 12 ਜੂਨ, ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਸ ਦਾ ਭੋਗ 14 ਜੂਨ, ਦਿਨ ਐਤਵਾਰ ਨੂੰ ਪਵੇਗਾ। ਉਪਰੰਤ ਅਮਰੀਕੀ ਫੌਜ ਅਤੇ ਬੈਂਡ ਵੱਲੋਂ ਸ਼ਹੀਦ ਗੁਰਪ੍ਰੀਤ ਸਿੰਘ ਨੂੰ ਸਮਰਪਿਤ ਪਰੇਡ ਕੱਢੀ ਜਾਵੇਗੀ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਹੀ ਕੀਰਤਨ ਦਰਬਾਰ ਹੋਵੇਗਾ। ਸ਼ਹੀਦ ਗੁਰਪ੍ਰੀਤ ਸਿੰਘ ਦੇ ਪਿਤਾ ਸ. ਨਿਰਮਲ ਸਿੰਘ ਵੱਲੋਂ ਸਮੂਹ ਸੰਗਤ ਨੂੰ ਇਸ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਬੇਨਤੀ ਕੀਤੀ ਗਈ ਹੈ। 


author

Lalita Mam

Content Editor

Related News