ਪਾਕਿ ਦੀ ECL ਸੂਚੀ 'ਚ ਸ਼ਾਮਲ ਹੋਏ ਸ਼ਹਿਬਾਜ਼, ਪਾਰਟੀ ਨੇ ਇਮਰਾਨ 'ਤੇ ਵਿੰਨ੍ਹਿਆ ਨਿਸ਼ਾਨਾ

05/16/2021 1:29:28 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੂੰ ਵੱਡੀ ਰਾਹਤ ਮਿਲੀ ਹੈ। ਸੰਘੀ ਕੈਬਨਿਟ ਦੀ ਸਿਫਾਰਿਸ਼ 'ਤੇ ਪਾਕਿਸਤਾਨੀ ਅੰਦਰੂਨੀ ਮੰਤਰਾਲੇ ਤੋਂ ਮਨਜ਼ੂਰੀ ਮਿਲਣ ਮਗਰੋਂ ਸ਼ਹਿਬਾਜ਼ ਸ਼ਰੀਫ ਨੂੰ ਦੇਸ਼ ਦੀ ਐਗਜ਼ਿਟ ਕੰਟਰੋਲ ਸੂਚੀ (ਈ.ਸੀ.ਐੱਲ.) ਵਿਚ ਜੋੜਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਮੰਤਰੀਆਂ ਨੇ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਅਪੀਲ 'ਤੇ ਇਕ ਸਰਕੁਲੇਸ਼ਨ ਦੇ ਮਾਧਿਅਮ ਨਾਲ ਅੱਗੇ ਵਧਣ ਦੀ ਇਜਾਜ਼ਤ ਦਿੱਤੀ। ਸੰਘੀ ਕੈਬਨਿਟ ਦੀ ਇਕ ਉਪ ਕਮੇਟੀ ਨੇ ਸ਼ਹਿਬਾਜ਼ ਨੂੰ ਈ.ਸੀ.ਐੱਲ. ਵਿਚ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਸੀ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇਸਲਾਮਾਬਾਦ ਵਿਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਅੰਦਰੂਨੀ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਸੀ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ 15 ਦਿਨਾਂ ਦੇ ਅੰਦਰ ਫ਼ੈਸਲੇ ਦੀ ਸਮੀਖਿਆ ਲਈ ਪਟੀਸ਼ਨ ਦਾਇਰ ਕਰ ਸਕਦੇ ਹਨ। ਕੋਰਟ ਦਾ ਫ਼ੈਸਲਾ ਕਾਲੀ ਸੂਚੀ ਵਿਚ ਪਾਉਣ ਦੇ ਸੰਬੰਧ ਵਿਚ ਆਇਆ ਹੈ। ਸ਼ਹਿਬਾਜ਼ ਸ਼ਰੀਫ ਕਾਲੀ ਸੂਚੀ ਵਿਚ ਨਹੀਂ ਸਨ। ਇਸ ਦੌਰਾਨ ਇਹ ਖ਼ਬਰ ਪੀ.ਐੱਮ.ਐੱਲ.-ਐੱਨ. ਨੂੰ ਚੰਗੀ ਨਹੀਂ ਲੱਗੀ।

ਪੜ੍ਹੋ ਇਹ ਅਹਿਮ ਖਬਰ-ਇੰਗਲੈਂਡ 'ਚ ਕੋਰੋਨਾ ਵਾਇਰਸ ਟੀਕਾਕਰਨ ਨੇ ਬਚਾਈ ਤਕਰੀਬਨ 12,000 ਲੋਕਾਂ ਦੀ ਜਾਨ 

ਪਾਰਟੀ ਬੁਲਾਰਨ ਮਰਿਅਮ ਔਰੰਗਜ਼ੇਬ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਈਦ ਦੀਆਂ ਛੁੱਟੀਆਂ ਦੇ ਬਾਵਜੂਦ ਉਹ ਸ਼ਹਿਬਾਜ਼ ਦੇ ਪਿੱਛੇ ਪਏ ਰਹੇ। ਔਰੰਗਜ਼ੇਬ ਨੇ ਕਿਹਾ ਕੀ ਈਦ ਦੇ ਮੌਕੇ ਗਰੀਬਾਂ ਅਤੇ ਲੋੜਵੰਦਾਂ ਬਾਰੇ ਵਿਚ ਸੋਚਣ ਦੀ ਬਜਾਏ ਪ੍ਰਧਾਨ ਮੰਤਰੀ ਇਮਰਾਨ ਖਾਨ ਸਿਰਫ ਸ਼ਹਿਬਾਜ਼ ਦੇ ਬਾਰੇ ਸੋਚਦੇ ਰਹੇ। ਉਹਨਾਂ ਨੇ ਦਫਤਰ ਖੋਲ੍ਹਣ ਦਾ ਆਦੇਸ਼ ਦਿੱਤਾ ਤਾਂ ਜੋ ਉਹਨਾਂ ਦਾ ਨਾਮ ਈ.ਸੀ.ਐੱਲ. ਵਿਚ ਰੱਖਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਕਾਸ਼ ਤੁਸੀਂ ਈਦ ਮੌਕੇ ਜਨਤਾ ਤੋਂ ਮੁਆਫ਼ੀ ਮੰਗੀ ਹੁੰਦੀ ਜਾਂ ਇਸ ਦੇ ਬਦਲੇ ਕਣਕ, ਖੰਡ ਅਤੇ ਡਰੱਗ ਮਾਫੀਆ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ ਹੁੰਦਾ।'' 

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਅਮਰੀਕਾ ਨੂੰ ਸਿੱਧੀ ਚੁਣੌਤੀ, ਕਿਹਾ- 'ਯੁੱਧ ਹੋਇਆ ਤਾਂ ਹਾਰ ਜਾਓਗੇ'

ਇਹ ਦੁਹਰਾਉਂਦੇ ਹੋਏ ਕਿ ਲਾਹੌਰ ਹਾਈ ਕੋਰਟ ਨੇ ਪਹਿਲਾਂ ਹੀ ਪੀ.ਐੱਮ.ਐੱਲ.-ਐੱਨ. ਪ੍ਰਧਾਨ ਨੂੰ ਮੈਡੀਕਲ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਔਰੰਗਜ਼ੇਬ ਨੇ ਦੋਸ਼ ਲਗਾਇਆ ਕਿ ਇਮਰਾਨ ਜਾਣਬੁੱਝ ਕੇ ਅਦਾਲਤ ਦੇ ਆਦੇਸ਼ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੇ ਇਸ ਨੂੰ ਨਿਆਂਪਾਲਿਕਾ 'ਤੇ ਹਮਲਾ ਕਰਾਰ ਦਿੱਤਾ।


Vandana

Content Editor

Related News