'ਚੀਨ-ਪਾਕਿ ਸਬੰਧਾਂ ਲਈ ਇਮਰਾਨ ਖਾਨ ਤੋਂ 'ਬਿਹਤਰ' ਹਨ ਸ਼ਾਹਬਾਜ਼ ਸ਼ਰੀਫ'
Monday, Apr 11, 2022 - 02:03 AM (IST)
ਬੀਜਿੰਗ-ਚੀਨ ਦੇ ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਮਰਾਨ ਖਾਨ ਦੇ ਸੱਤਾ ਤੋਂ ਹਟਾਉਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਦੇ ਨਵੇਂ ਪ੍ਰਧਾਨ ਮੰਤਰੀ ਬਣਨ ਦੀਆਂ ਸੰਭਾਵਨਾਵਾਂ 'ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਚੀਨ ਅਤੇ ਪਾਕਿਸਤਾਨ ਦਰਮਿਆਨ ਸਬੰਧ 'ਖਾਨ ਦੇ ਸ਼ਾਸਨ ਕਾਲ ਤੋਂ ਬਿਹਤਰ' ਹੋ ਸਕਦੇ ਹਨ। ਸਰਕਾਰ ਵੱਲੋਂ ਸੰਚਾਲਿਤ 'ਗਲੋਬਲ ਟਾਈਮਜ਼' ਦੇ ਇਕ ਲੇਖ 'ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਸੰਸਦ ਦੀ ਬੈਠਕ ਤੋਂ ਬਾਅਦ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਸ਼ਾਹਬਾਜ਼ ਦੀ ਅਗਵਾਈ 'ਚ ਪਾਕਿਸਤਾਨ 'ਚ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਅਣਪਛਾਤੇ ਵਿਅਕਤੀਆਂ ਨੇ ਕਾਰ ਚਾਲਕ 'ਤੇ ਚਲਾਈਆਂ ਗੋਲੀਆਂ, ਹਾਲਤ ਗੰਭੀਰ
ਲੇਖ 'ਚ ਕਿਹਾ ਗਿਆ ਕਿ ਚੀਨੀ ਅਤੇ ਪਾਕਿਸਤਾਨੀ ਮਾਹਿਰਾਂ ਦਾ ਮੰਨਣਾ ਹੈ ਕਿ ਠੋਸ ਚੀਨ-ਪਾਕਿਸਤਾਨ ਸਬੰਧ ਪਾਕਿਸਤਾਨ 'ਚ ਅੰਦਰੂਨੀ ਸਿਆਸੀ ਬਦਲਾਅ ਨਾਲ ਪ੍ਰਭਾਵਿਤ ਨਹੀਂ ਹੋਣਗੇ ਕਿਉਂਕ ਦੁਵੱਲੇ ਸਬੰਧਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਕਸਿਤ ਕਰਨ ਲਈ ਪਾਕਿਸਤਾਨ 'ਚ ਸਾਰੇ ਦਲਾਂ ਅਤੇ ਸਾਰੇ ਸਮੂਹਾਂ ਦੀ ਸੰਯੁਕਤ ਸਹਿਮਤੀ ਹੈ। ਲੇਖ 'ਚ ਕਿਹਾ ਗਿਆ ਹੈ ਕਿ ਖਾਨ ਦੀ ਸੰਭਾਵਿਤ ਉਤਰਾਧਿਕਾਰੀ ਸ਼ਰੀਫ ਪਰਿਵਾਰ ਤੋਂ ਹੈ ਜੋ ਲੰਬੇ ਸਮੇਂ ਤੋਂ ਚੀਨ-ਪਾਕਿਸਤਾਨ ਸਬੰਧਾਂ ਨੂੰ ਉਤਸ਼ਾਹ ਦੇ ਰਿਹਾ ਹੈ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਹਿਯੋਗ ਖਾਨ ਦੀ ਤੁਲਨਾ 'ਚ ਵੀ ਬਿਹਤਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਚੇਰਨੋਬਿਲ ਦੀ ਸਥਿਤੀ ਆਮ ਹੋਣ 'ਚ ਸਮਾਂ ਲੱਗੇਗਾ : ਸੰਯੁਕਤ ਰਾਸ਼ਟਰ
ਨਾਲ ਹੀ ਕਿਹਾ ਗਿਆ ਹੈ ਕਿ ਰਵਾਇਤੀ ਸਿਆਸੀ ਪਾਰਟੀਆਂ ਤਹਿਤ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਬਿਹਤਰ ਸਨ। ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਤਹਿਤ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ.ਪੀ.ਈ.ਸੀ.) ਦਾ ਕੰਮ ਬਿਹਤਰ ਢੰਗ ਨਾਲ ਅਗੇ ਵਧਿਆ। ਚੀਨ ਨੂੰ ਖਾਨ ਦੇ ਬਾਰੇ 'ਚ ਇਤਰਾਜ਼ ਸੀ ਕਿਉਂਕਿ ਜਦ ਉਹ ਵਿਰੋਧੀ ਧਿਰ 'ਚ ਸੀ ਤਾਂ ਉਹ ਪ੍ਰੋਜੈਕਟਾਂ ਦੇ ਆਲੋਚਕ ਸਨ ਹਾਲਾਂਕਿ ਬਾਅਦ 'ਚ 2018 'ਚ ਅਹੁਦਾ ਸੰਭਾਲਣ ਤੋਂ ਬਾਅਦ ਉਹ ਇਸ ਦੇ ਵੱਡੇ ਪ੍ਰਸ਼ੰਸਕ ਬਣ ਗਏ।
ਇਹ ਵੀ ਪੜ੍ਹੋ : ਹਰਿਆਣਾ ਦੇ ਜੀਂਦ ਤੋਂ ਮਿਲੀ 8 ਕਰੋੜ ਰੁਪਏ ਦੀ ਪੁਰਾਣੀ ਕਰੰਸੀ, 8 ਵੱਡੇ ਬੈਗਾਂ 'ਚ ਸਨ ਪੈਸੇ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ