ਚਮਕੀਲੇ ਟੈਟੂ ਨਾਲ ਗੰਭੀਰ ਐਲਰਜੀ ਦਾ ਖਤਰਾ

09/03/2019 9:12:28 PM

ਲੰਡਨ (ਏਜੰਸੀ)- ਅੱਜਕਲ ਟੈਟੂ ਦਾ ਰੁਝਾਨ ਕਾਫੀ ਵਧ ਗਿਆ ਹੈ। ਹਰ ਕੋਈ ਆਕਰਸ਼ਕ ਦਿਸਣ ਲਈ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਾਂ ਦੇ ਟੈਟੂ ਆਪਣੇ ਹੱਥ, ਗਰਦਨ, ਸਰੀਰ ਦੇ ਹੋਰ ਹਿੱਸਿਆਂ ’ਤੇ ਬਣਵਾ ਰਿਹਾ ਹੈ ਪਰ ਇਹ ਟੈਟੂ ਚਮੜੀ ’ਤੇ ਬਣਨ ਤੋਂ ਬਾਅਦ ਸਿਰਫ ਇਕ ਸਿਆਹੀ ਨਹੀਂ ਰਹਿ ਜਾਂਦੇ ਸਗੋਂ ਇਹ ਤੁਹਾਡੀ ਚਮੜੀ ਨੂੰ ਐਲਰਜੀ ਕਰ ਦਿੰਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਚਮਕੀਲੇ ਰੰਗ ਦੇ ਟੈਟੂ ਤੁਹਾਡੇ ਲਿੰਫ ਨੋਡਸ (ਸਰੀਰ ਵਿਚ ਮੌਜੂਦ ਰੋਕ-ਰੋਕੂ ਪ੍ਰਣਾਲੀ ਦਾ ਹਿੱਸਾ) ਵਿਚ ਭਾਰੀ ਧਾਤੂਆਂ ਦਾ ਰਿਸਾਅ ਕਰ ਸਕਦੇ ਹਨ ਤੇ ਤੁਹਾਡੇ ਸਰੀਰ ਵਿਚ ਸਿਆਹੀ ਨਾਲ ਐਲਰਜੀ ਕਰ ਸਕਦੇ ਹਨ। ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਟੈਟੂ ਵਾਲੀ ਸੂਈ ਨਾਲ ਛੋਟੇ-ਛੋਟੇ ਧਾਤੂ ਦੇ ਕਣ ਤੁਹਾਡੀ ਚਮੜੀ ਵਿਚ ਚਲੇ ਜਾਂਦੇ ਹਨ ਤੇ ਇਸ ਨਾਲ ਐਲਰਜੀ ਹੋ ਸਕਦੀ ਹੈ।
ਲਿੰਫ ਨੋਡ ਵਿਚ ਮਿਲੇ ਧਾਤੂਆਂ ਦੇ ਛੋਟੇ ਕਣ
ਫਰਾਂਸ ਦੇ ਗ੍ਰੇਨੋਬਲ ਵਿਚ ਯੂਰਪੀਆਂ ਸਿਕ੍ਰੋਟਾਨ ਰੇਡੀਏਸ਼ਨ ਫੈਸਿਲਿਟੀ ਦੇ ਵਿਗਿਆਨੀਆਂ ਨੇ ਟੈਟੂ ਬਣਵਾਉਣ ਵਾਲੇ ਲੋਕਾਂ ਦੇ ਲਿੰਫ ਨੋਡ ਵਿਚ ਨਿਕਲ ਅਤੇ ਕ੍ਰੋਮੀਅਮ ਧਾਤੂਆਂ ਦੇਖੀਆਂ। ਇਹ ਧਾਤੂਆਂ ਐਲਰਜੀ ਪੈਦਾ ਕਰਦੀਆਂ ਹਨ। ਜਦੋਂ ਟੈਟੂ ਲਈ ਇਕ ਰੰਗੀਨ ਪਦਾਰਥ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਟੈਟੂ ਦੀ ਸੂਈ ਰਾਹੀਂ ਇਹ ਧਾਤੂਆਂ ਵਗਣ ਲਗਦੀਆਂ ਹਨ। ਸਫੈਦ ਰੰਗ ਦੀ ਸਿਆਹੀ ਨੂੰ ਟਾਈਟੇਨੀਅਮ ਡਾਈਆਕਸਾਈਡ ਕਿਹਾ ਜਾਂਦਾ ਹੈ ਤੇ ਇਸ ਨੂੰ ਅਕਸਰ ਨੀਲੇ, ਹਰੇ ਤੇ ਲਾਲ ਜਿਹੇ ਚਮਕੀਲੇ ਰੰਗਾਂ ਵਿਚ ਮਿਲਾਇਆ ਜਾਂਦਾ ਹੈ।
ਅਮਰੀਕਾ ਵਿਚ ਟੈਟੂ ਦਾ ਰੁਝਾਨ ਕਾਫੀ ਤੇਜ਼ ਤੇ ਲੋਕਪ੍ਰਿਯ ਹੈ। ਖਾਸ ਤੌਰ ’ਤੇ ਅੱਲੜ੍ਹ ਇਸ ਦੇ ਕਾਫੀ ਸ਼ੌਕੀਨ ਹਨ। ਪਿਉੂ ਰਿਸਰਚ ਸੈਂਟਰ ਦੇ ਇਕ ਸਰਵੇ ਵਿਚ ਪਾਇਆ ਗਿਆ ਕਿ 18 ਤੋਂ 29 ਸਾਲ ਦੀ ਉਮਰ ਵਿਚ 40 ਫੀਸਦੀ ਲੋਕਾਂ ਨੇ ਘੱਟ ਤੋਂ ਘੱਟ ਇਕ ਟੈਟੂ ਬਣਵਾਇਆ ਹੈ।
ਸੂਈ ਰਾਹੀਂ ਅੰਦਰ ਜਾਂਦੇ ਹਨ ਧਾਤੂਆਂ ਦੇ ਕਣ
ਈ. ਐੱਸ. ਆਰ. ਐੱਫ. ਦੇ ਵਿਗਿਆਨੀ ਇਨੇਸ ਸ਼ਰਾਈਵਰ ਨੇ ਕਿਹਾ ਕਿ ਆਇਰਨ, ਕ੍ਰੋਮੀਅਮ, ਨਿਕਲ ਤੇ ਸਿਆਹੀ ਦੇ ਰੰਗ ਦੇ ਵਿਚਕਾਰ ਸਬੰਧ ਲੱਭਣ ਲਈ ਅਸੀਂ ਪਿਛਲੇ ਅਧਿਐਨਾਂ ਦੀ ਜਾਂਚ ਕਰ ਰਹੇ ਸੀ। ਕਈ ਮਨੁੱਖੀ ਟਿਸ਼ਿਆਂ ਦੇ ਨਮੂਨਿਆਂ ਦਾ ਅਧਿਐਨ ਕਰਨ ਤੇ ਧਾਤੂ ਦੇ ਤੱਤਾਂ ਨੂੰ ਲੱਭਣ ਤੋਂ ਬਾਅਦ ਅਸੀਂ ਇਹ ਮਹਿਸੂਸ ਕੀਤਾ ਕਿ ਇਥੇ ਜ਼ਰੂਰ ਕੋਈ ਹੋਰ ਮਾਮਲਾ ਹੈ। ਉਦੋਂ ਅਸੀਂ ਸੂਈ ਦੀ ਜਾਂਚ ਕੀਤੀ, ਜਿਸ ਨਾਲ ਪਤਾ ਲੱਗਿਆ ਕਿ ਟੈਟੂ ਬਣਾਉਣ ਵਾਲੀ ਸੂਈ ਨਾਲ ਛੋਟੀਆਂ-ਛੋਟੀਆਂ ਧਾਤੂਆਂ ਦੇ ਕਣ ਚਮੜੀ ਵਿਚ ਪ੍ਰਵੇਸ਼ ਕਰਦੇ ਹਨ ਅਤੇ ਲਿੰਫ ਨੋਡ ਵਿਚ ਚਲੇ ਜਾਂਦੇ ਹਨ ਜਿਸ ਨਾਲ ਕਿ ਐਲਰਜੀ ਹੁੰਦੀ ਹੈ। ਇਹ ਅਧਿਐਨ ਜਨਰਲ ਪਾਰਟੀਕਲ ਐਂਡ ਫਾਈਬਰ ਟਾਕਿਸਕੋਲਾਜੀ ਵਿਚ ਪ੍ਰਕਾਸ਼ਿਤ ਹੋਇਆ ਹੈ।


Sunny Mehra

Content Editor

Related News