ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ

Monday, Dec 02, 2024 - 02:37 PM (IST)

ਵੱਡੀ ਖ਼ਬਰ: ਫੁੱਟਬਾਲ ਮੈਚ ਦੌਰਾਨ ਮਚੀ ਭਾਜੜ, ਕਈ ਲੋਕਾਂ ਦੀ ਮੌਤ

ਕੋਨਾਕਰੀ/ਗਿਨੀ (ਏਜੰਸੀ)- ਅਫਰੀਕੀ ਦੇਸ਼ ਗਿਨੀ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਭੀੜ ਨਾਲ ਭਰੇ ਸਟੇਡੀਅਮ ਵਿਚ ਫੁੱਟਬਾਲ ਮੈਚ ਦੌਰਾਨ ਹੋਈ ਝੜਪ ਮਗਰੋਂ ਮਚੀ ਭਾਜੜ ਵਿਚ ਬੱਚਿਆਂ ਸਮੇਤ ਕਈ ਫੁੱਟਬਾਲ ਪ੍ਰਸ਼ੰਸਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਅਤੇ ਸਿਆਸੀ ਪਾਰਟੀਆਂ ਦੇ ਗੱਠਜੋੜ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਝੜਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ

#Alerte/N’zérékoré : La finale du tournoi doté du trophée « Général Mamadi Doumbouya » vire au dr.ame… pic.twitter.com/fjTvdxoe0v

— Guineeinfos.com (@guineeinfos_com) December 1, 2024

ਇੱਗਿਨੀ ਦੇ ਪ੍ਰਧਾਨ ਮੰਤਰੀ ਅਮਾਡੋ ਓਰੀ ਬਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਗਿਨੀ ਦੇ ਫੌਜੀ ਨੇਤਾ ਮਾਮਾਦੀ ਡੋਮਬੂਆ ਦੇ ਸਨਮਾਨ 'ਚ ਐਤਵਾਰ ਦੁਪਹਿਰ ਨੂੰ ਆਯੋਜਿਤ ਸਥਾਨਕ ਟੂਰਨਾਮੈਂਟ ਦੇ ਫਾਈਨਲ ਦੌਰਾਨ ਭਾਜੜ ਦੀ ਇਹ ਘਟਨਾ ਵਾਪਰੀ। ਹਾਲਾਂਕਿ ਉਨ੍ਹਾਂ ਨੇ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕੁਝ ਨਹੀਂ ਦੱਸਿਆ।  ਇਹ ਮੈਚ ਨੇਜ਼ਾਰੇਕੋਰ ਸ਼ਹਿਰ ਵਿੱਚ ਲੈਬੇ ਦੀ ਟੀਮ ਅਤੇ ਨੇਜ਼ਾਰੇਕੋਰ ਦੀ ਟੀਮ ਵਿਚਕਾਰ ਹੋ ਰਿਹਾ ਸੀ। ਘਟਨਾ ਦੀ ਵਾਇਰਲ ਵੀਡੀਓ ਵਿੱਚ ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੂੰ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਦਿਖਾਇਆ ਗਿਆ ਹੈ ਅਤੇ ਕਈ ਹੋਰਾਂ ਨੂੰ ਕੰਧ ਟੱਪ ਕੇ ਬਾਹਰ ਛਾਲ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰਦੇ ਦਿਖਾਇਆ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ 'ਚ 7 ਲੱਖ ਵਿਦੇਸ਼ੀ ਵਿਦਿਆਰਥੀਆਂ ਲਈ ਨਵਾਂ ਸਾਲ ਲਿਆਏਗਾ ਆਫ਼ਤ, ਛੱਡਣਾ ਪੈ ਸਕਦੈ ਦੇਸ਼

ਸਿਆਸੀ ਪਾਰਟੀਆਂ ਦੇ ਗੱਠਜੋੜ ਨੈਸ਼ਨਲ ਅਲਾਇੰਸ ਫਾਰ ਅਲਟਰਨੇਟਿਵ ਐਂਡ ਡੈਮੋਕਰੇਸੀ ਨੇ ਇਕ ਬਿਆਨ 'ਚ ਕਿਹਾ ਕਿ ਭਾਜੜ 'ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਝੜਪ ਕਾਰਨ ਮਚੀ ਭਾਜੜ ਤੋਂ ਬਾਅਦ  ਪੈਦਾ ਹੋਈ ਹਫੜਾ-ਦਫੜੀ ਦੀ ਸਥਿਤੀ ਨੂੰ ਕੰਟਰੋਲ ਕਰਨ ਅਤੇ  ਸ਼ਾਂਤੀ ਬਹਾਲੀ ਲਈ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਸਥਾਨਕ 'ਮੀਡੀਆ ਗਿਨੀ' ਦੀ ਖਬਰ ਮੁਤਾਬਕ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਬੱਚੇ ਵੀ ਸ਼ਾਮਲ ਹਨ। ਹਸਪਤਾਲ 'ਚ ਇਲਾਜ ਅਧੀਨ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਜੋਅ ਬਾਈਡੇਨ ਨੇ ਜਾਂਦੇ-ਜਾਂਦੇ ਆਪਣੇ ਪੁੱਤਰ ਹੰਟਰ ਨੂੰ ਲੈ ਕੇ ਕਰ'ਤਾ ਵੱਡਾ ਐਲਾਨ, ਕਿਹਾ- ਅਮਰੀਕੀ ਸਮਝਣਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News