ਬ੍ਰਿਟੇਨ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਜਾਂਚ ਸ਼ੁਰੂ

Tuesday, May 08, 2018 - 10:20 PM (IST)

ਲੰਡਨ — ਇੰਗਲੈਂਡ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਈ-ਮੇਲ ਮਿਲਣ ਤੋਂ ਬਾਅਦ ਬ੍ਰਿਟੇਨ ਦੇ ਨੈਸ਼ਨਲ ਕ੍ਰਾਇਮ ਏਜੰਸੀ (ਐੱਨ. ਸੀ. ਏ.) ਨੇ ਮੰਗਲਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਮਿਡਲੈਂਡਸ ਦੀ ਪੁਲਸ ਨੇ ਕਿਹਾ ਕਿ ਈ-ਮੇਲ ਦੇ ਬਾਰੇ 'ਚ ਸਮਝਿਆ ਜਾ ਰਿਹਾ ਹੈ ਕਿ ਇਹ ਫਰਜ਼ੀ ਹੈ ਅਤੇ ਸਕੂਲਾਂ ਨੂੰ ਸਥਾਨਕ ਪੁਲਸ ਨਾਲ ਸੰਪਰਕ ਕਰਨ ਨੂੰ ਕਿਹਾ ਗਿਆ ਹੈ। ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਈ-ਮੇਲ ਵੈਸਟ ਮਿਡਲੈਂਡਸ 'ਚ ਸਥਿਤ ਸਕੂਲਾਂ ਤੋਂ ਇਲਾਵਾ, ਆਕਸਬ੍ਰਿਜ਼ ਅਤੇ ਵਾਰਵਿਕਸ਼ਾਯਰ ਦੇ ਸਕੂਲਾਂ ਨੂੰ ਵੀ ਮਿਲੇ ਹਨ।
ਐੱਨ. ਸੀ. ਏ. ਨੇ ਕਿਹਾ ਕਿ ਸਾਨੂੰ ਜਾਣਕਾਰੀ ਹੈ ਕਿ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜੇ ਗਏ ਹਨ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਸ ਤਰ੍ਹਾਂ ਦੇ ਈ-ਮੇਲ ਪਰੇਸ਼ਾਨ ਕਰਨ ਵਾਲੇ ਹੋ ਸਕਦੇ ਹਨ ਅਤੇ ਅਸੀਂ ਇਨ੍ਹਾਂ ਈ-ਮੇਲਾਂ ਦੀ ਧਿਆਨ ਨਾਲ ਜਾਂਚ ਕਰ ਰਹੇ ਹਾਂ। ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਸ ਧਮਕੀ 'ਤੇ ਸਾਨੂੰ ਕੋਈ ਭਰੋਸਾ ਨਹੀਂ ਹੈ। ਬਰਮਿੰਘਮ 'ਚ ਸੇਲੀ ਪਾਰਕ ਤਕਨਾਲੋਜੀ ਕਾਲਜ ਉਨ੍ਹਾਂ ਸਕੂਲਾਂ 'ਚ ਸ਼ਾਮਲ ਰਿਹਾ ਹੈ, ਜਿਨ੍ਹਾਂ ਨੂੰ ਇਹਤਿਆਤੀ ਯਤਨਾਂ ਦੇ ਤੌਰ 'ਤੇ ਖਾਲੀ ਕਰਾਇਆ ਗਿਆ, ਪਰ ਬਾਅਦ 'ਚ ਸਕੂਲ ਨੂੰ ਮੁੜ ਖੋਲ ਦਿੱਤਾ ਗਿਆ।


Related News