ਅਮਰੀਕਾ : ਚੱਲਦੀ ਬੱਸ 'ਚ ਡਰਾਈਵਰ ਹੋਇਆ ਬੇਹੋਸ਼, 7ਵੀਂ ਜਮਾਤ ਦੇ ਵਿਦਿਆਰਥੀ ਨੇ ਬਚਾਈ ਬੱਚਿਆਂ ਦੀ ਜਾਨ (ਵੀਡੀਓ)

Sunday, Apr 30, 2023 - 11:45 AM (IST)

ਅਮਰੀਕਾ : ਚੱਲਦੀ ਬੱਸ 'ਚ ਡਰਾਈਵਰ ਹੋਇਆ ਬੇਹੋਸ਼, 7ਵੀਂ ਜਮਾਤ ਦੇ ਵਿਦਿਆਰਥੀ ਨੇ ਬਚਾਈ ਬੱਚਿਆਂ ਦੀ ਜਾਨ (ਵੀਡੀਓ)

ਵਾਸ਼ਿੰਗਟਨ- ਹਾਲ ਹੀ 'ਚ ਇਕ ਅਜਿਹਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ 7ਵੀਂ ਜਮਾਤ ਦੇ ਇਕ ਬੱਚੇ ਨੇ ਆਪਣੀ ਸਮਝਦਾਰੀ ਨਾਲ ਸਕੂਲ ਦੇ 66 ਬੱਚਿਆਂ ਦੀ ਜਾਨ ਬਚਾਈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਇੱਕ ਸਕੂਲ ਬੱਸ ਦਾ ਡਰਾਈਵਰ ਬੱਸ ਚਲਾਉਂਦਾ ਨਜ਼ਰ ਆ ਰਿਹਾ ਹੈ। ਬੱਸ ਡਰਾਈਵਰ ਦੀ ਤਬੀਅਤ ਅਚਾਨਕ ਵਿਗੜ ਜਾਂਦੀ ਹੈ। ਉਹ ਕੰਬਦਾ ਹੈ ਅਤੇ ਬੇਹੋਸ਼ ਹੋਣ ਲੱਗਦਾ ਹੈ। ਇਸ ਦੌਰਾਨ ਇਕ ਬੱਚਾ ਤੁਰੰਤ ਹਰਕਤ ਵਿੱਚ ਆਉਂਦਾ ਹੈ ਅਤੇ ਸਟੇਅਰਿੰਗ ਸੰਭਾਲ ਕੇ ਬੱਸ ਨੂੰ ਰੋਕ ਦਿੰਦਾ ਹੈ। ਇਹ ਘਟਨਾ ਬੁੱਧਵਾਰ ਨੂੰ ਮਿਸ਼ੀਗਨ 'ਚ ਵਾਪਰੀ।

ਘਟਨਾ ਤੋਂ ਥੋੜ੍ਹੀ ਦੇਰ ਬਾਅਦ ਵਿਦਿਆਰਥੀ ਡਿਲਨ ਰੀਵਜ਼ ਕੈਮਰੇ ਦੇ ਫਰੇਮ ਵਿੱਚ ਦਿਖਾਈ ਦਿੰਦਾ ਹੈ ਅਤੇ ਸਟੀਅਰਿੰਗ ਵੀਲ ਨੂੰ ਸੰਭਾਲਦਾ ਹੈ। Fox2 Detroit ਦੇ ਅਨੁਸਾਰ ਉਹ ਬਰੇਕਾਂ ਦੀ ਵਰਤੋਂ ਕਰਕੇ ਬੱਸ ਨੂੰ ਸੁਰੱਖਿਅਤ ਸਟਾਪ 'ਤੇ ਲਿਆਉਣ ਵਿਚ ਸਫਲ ਹੋ ਜਾਂਦਾ ਹੈ। ਸੁਪਰਡੈਂਟ ਰੌਬਰਟ ਲਿਵਰਨੋਇਸ ਮੁਤਾਬਕ ਇਸ ਦੌਰਾਨ ਬੱਸ ਟਰੈਫਿਕ ਨਾਲ ਟਕਰਾਉਣ ਵਾਲੀ ਸੀ। ਜਿਵੇਂ ਹੀ ਉਸ ਨੇ ਬੱਸ ਰੋਕੀ ਤਾਂ ਉਸ ਨੇ ਕਿਹਾ, ‘ਕੋਈ 911 (ਐਮਰਜੈਂਸੀ ਨੰਬਰ) ’ਤੇ ਕਾਲ ਕਰੋ।’ ਇਸ ਦੇ ਨਾਲ ਡਿਲਨ ਨੇ ਬਾਕੀ ਬੱਚਿਆਂ ਨੂੰ ਸ਼ਾਂਤ ਰਹਿਣ ਲਈ ਕਿਹਾ। 

 

ਪੜ੍ਹੋ ਇਹ ਅਹਿਮ ਖ਼ਬਰ-H-1B ਵੀਜ਼ਾ ਰਜਿਸਟ੍ਰੇਸ਼ਨ ਪ੍ਰਕਿਰਿਆ ਬਦਲੇਗਾ ਅਮਰੀਕਾ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਘਟਨਾ ਦੇ ਸਮੇਂ ਬੱਸ 'ਚ ਕਰੀਬ 66 ਬੱਚੇ ਸਵਾਰ ਸਨ। ਦੂਜੇ ਵਿਦਿਆਰਥੀਆਂ ਦੀਆਂ ਚੀਕਾਂ ਸੁਣੀਆਂ ਜਾ ਸਕਦੀਆਂ ਸਨ। ਲਿਵਰਨੋਇਸ ਦੇ ਅਨੁਸਾਰ ਡਰਾਈਵਰ ਨੇ ਇਹ ਦੱਸਣ ਲਈ ਐਮਰਜੈਂਸੀ ਸਿਗਨਲ ਭੇਜਿਆ ਸੀ ਕਿ ਉਹ ਠੀਕ ਨਹੀਂ ਮਹਿਸੂਸ ਕਰ ਰਿਹਾ ਹੈ ਅਤੇ ਉਹ ਵਾਹਨ ਨੂੰ ਰੋਕ ਦੇਵੇਗਾ। ਡਰਾਈਵਰ ਦੇ ਪਿੱਛੇ ਪੰਜਵੀਂ ਕਤਾਰ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਡਿਲਨ ਬੈਠਾ ਸੀ। ਇਸ ਦੇ ਬਾਵਜੂਦ ਡਰਾਈਵਰ ਦੇ ਬੇਹੋਸ਼ ਹੋਣ ਦੇ ਕੁਝ ਸਕਿੰਟਾਂ ਵਿੱਚ ਹੀ ਉਹ ਛਾਲ ਮਾਰ ਕੇ ਅੱਗੇ ਆ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਸਟੀਅਰਿੰਗ ਵ੍ਹੀਲ ਨੂੰ ਫੜ ਕੇ ਬ੍ਰੇਕ ਲਗਾ ਰਿਹਾ ਹੈ। ਡੇਟ੍ਰੋਇਟ ਫ੍ਰੀ ਪ੍ਰੈਸ ਰਿਪੋਰਟਾਂ ਮੁਤਾਬਕ ਪੂਰੇ ਸਕੂਲ ਨੇ ਵੀਰਵਾਰ ਨੂੰ ਇੱਕ ਵਿਸ਼ੇਸ਼ ਸਮਾਰੋਹ ਵਿੱਚ ਡਿਲਨ ਨੂੰ ਸਲਾਮ ਕੀਤਾ,  ਜਿੱਥੇ ਲੋਕਾਂ ਨੇ ਉਸ ਦੀ ਦਿਖਾਈ ਗਈ ਬਹਾਦਰੀ ਬਾਰੇ ਸੁਣਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News