ਨਿਊਜ਼ੀਲੈਂਡ: ਸੈਲਾਨੀਆਂ ਨੇ ਕਰਵਾਈ ਪਾਇਲਟ ਵ੍ਹੇਲ ਮੱਛੀਆਂ ਦੀ ਸਮੁੰਦਰ ''ਚ ਵਾਪਸੀ
Saturday, Jan 04, 2020 - 07:12 PM (IST)

ਵੈਲਿੰਗਟਨ- ਨਿਊਜ਼ੀਲੈਂਡ ਵਿਚ ਰਾਹਤ ਤੇ ਬਚਾਅ ਕਰਮਚਾਰੀਆਂ ਨੇ ਸਮੁੰਦਰੀ ਤੱਟ 'ਤੇ ਆ ਗਈਆਂ ਸੱਤ ਪਾਇਲਟ ਵ੍ਹੇਲ ਮੱਛੀਆਂ ਦੀ ਸਮੁੰਦਰ ਵਿਚ ਸੁਰੱਖਿਅਤ ਵਾਪਸੀ ਕਰਵਾ ਦਿੱਤੀ ਜਦਕਿ ਚਾਰ ਦੀ ਇਸ ਦੌਰਾਨ ਮੌਤ ਹੋ ਗਈ। ਐਡਮ ਏਇਨੋਨ ਰਿਚਰਡਸ ਨਾਂ ਦੇ ਇਕ ਸੈਲਾਨੀ ਨੇ ਕਿਹਾ ਕਿ ਕਰੀਬ ਇਕ ਹਜ਼ਾਰ ਸਵੈ-ਸੇਵਕਾਂ ਨੇ ਬਹੁਤ ਮੁਸ਼ਕਲ ਨਾਲ ਸੱਤ ਵ੍ਹੇਲ ਮੱਛੀਆਂ ਨੂੰ ਸਮੁੰਦਰ ਵਿਚ ਛੱਡਣ ਵਿਚ ਸਫਲਤਾ ਹਾਸਲ ਕੀਤੀ। ਉਹਨਾਂ ਨੇ ਕਿਹਾ ਕਿ ਪਾਇਲਟ ਵ੍ਹੇਲ ਮੱਛੀਆਂ ਦੀ ਸਹਾਇਤਾ ਕਰਨਾ ਤੇ ਉਹਨਾਂ ਦੀ ਸਮੁੰਦਰ ਵਿਚ ਵਾਪਸੀ ਵਿਚ ਮਦਦ ਕਰਨਾ ਬਹੁਤ ਵਧੀਆਂ ਤਜ਼ਰਬਾ ਸੀ।
ਸਮੁੰਦਰੀ ਜੀਵਾਂ ਦੀ ਸੁਰੱਖਿਆ ਕਰਨ ਵਾਲੇ ਵਿਭਾਗ ਦੇ ਕਰਮਚਾਰੀਆਂ ਤੇ ਪੁਲਸ ਕਰਮਚਾਰੀਆਂ ਨੇ ਸੰਯੁਕਤ ਰੂਪ ਨਾਲ ਰਾਹਤ ਤੇ ਬਚਾਅ ਕਾਰਜ ਕੀਤਾ। ਵਿਭਾਗ ਨੇ ਕਿਹਾ ਕਿ ਉਹ ਮਜ਼ਬੂਤੀ ਨਾਲ ਤੈਰ ਰਹੀਆਂ ਸਨ। ਉਮੀਦ ਹੈ ਕਿ ਉਹ ਜਿਊਂਦੀਆਂ ਰਹਿਣਗੀਆਂ।