ਮਾਲੀ ਬੰਬ ਧਮਾਕੇ ''ਚ 7 ਫੌਜੀਆਂ ਸਣੇ 1 ਨਾਗਰਿਕ ਦੀ ਮੌਤ
Thursday, Sep 27, 2018 - 08:38 PM (IST)

ਬਮਾਕੋ— ਮਾਲੀ ਦੇ ਅਸ਼ਾਂਤ ਇਲਾਕੇ 'ਚ ਇਕ ਗੱਡੀ ਦੇ ਬੰਬ ਨਾਲ ਟਕਰਾਉਣ ਕਾਰਨ ਹੋਏ ਧਮਾਕੇ 'ਚ 7 ਫੌਜੀਆਂ ਤੇ ਇਕ ਨਾਗਰਿਕ ਦੀ ਮੌਤ ਹੋ ਗਈ। ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਇਕ ਬਿਆਨ 'ਚ ਕਿਹਾ, 'ਬੁੱਧਵਾਰ ਨੂੰ ਉੱਤਰੀ ਸ਼ਹਿਰ ਟਿਮਬਕਟੂ ਤੇ ਮੋਪਤੀ ਵਿਚਾਲੇ ''ਕਾਇਰਤਾ ਭਰਿਆ ਅੱਤਵਾਦੀ ਹਮਲਾ'' ਕੀਤਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਫੌਜੀ ਐਸਕਾਰਟ ਮਿਸ਼ਨ 'ਤੇ ਸਨ।