ਮਿਆਂਮਾਰ ''ਚ ਮਿੰਨੀ ਬੱਸ ਖੱਡ ''ਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ

Tuesday, Oct 29, 2024 - 04:39 PM (IST)

ਮਿਆਂਮਾਰ ''ਚ ਮਿੰਨੀ ਬੱਸ ਖੱਡ ''ਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ

ਯਾਂਗੂਨ : ਮਿਆਂਮਾਰ 'ਚ ਸੋਮਵਾਰ ਨੂੰ ਇੱਕ ਮਿੰਨੀ ਬੱਸ ਡੂੰਘੀ ਖਾਈ ਵਿੱਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਤੇ 17 ਹੋਰ ਜ਼ਖ਼ਮੀ ਹੋ ਗਏ। ਇਹ ਗੱਲ ਮਿਆਂਮਾਰ ਬਚਾਅ ਸੰਗਠਨ (ਮੰਡਲੇ) ਦੇ ਇੱਕ ਅਧਿਕਾਰੀ ਨੇ ਮੰਗਲਵਾਰ ਨੂੰ ਦਿੱਤੀ। ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਸੀਂ ਰੱਸੀਆਂ ਅਤੇ ਕ੍ਰੇਨਾਂ ਨਾਲ ਬਚਾਅ ਕਾਰਜ ਕੀਤੇ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ 11:30 ਵਜੇ ਸ਼ਾਨ ਸੂਬੇ ਦੇ ਯਵਾਂਗਨ ਟਾਊਨਸ਼ਿਪ 'ਚ ਹੋਇਆ।

ਰੈਸਕਿਊ ਆਰਗੇਨਾਈਜ਼ੇਸ਼ਨ ਨੇ ਦੱਸਿਆ ਕਿ ਮਿੰਨੀ ਬੱਸ ਹੇਹੋ ਸ਼ਹਿਰ ਤੋਂ ਵਾਪਸ ਆ ਰਹੀ ਸੀ, ਜਿੱਥੇ ਯਾਤਰੀਆਂ ਨੇ ਇੱਕ ਧਾਰਮਿਕ ਰਸਮ 'ਚ ਹਿੱਸਾ ਲਿਆ ਸੀ ਤੇ ਯਾਂਗੋਨ ਵਾਪਸ ਜਾਣ ਤੋਂ ਪਹਿਲਾਂ ਤੀਰਥ ਯਾਤਰਾ ਦੀਆਂ ਗਤੀਵਿਧੀਆਂ ਲਈ ਮਾਂਡਲੇ ਜਾ ਰਹੀ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਗੱਡੀ ਵਿੱਚ 28 ਲੋਕ ਸਵਾਰ ਸਨ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ 7 ਦੀ ਹਾਲਤ ਗੰਭੀਰ ਹੈ। ਅਧਿਕਾਰੀ ਨੇ ਦੱਸਿਆ ਕਿ ਸਥਾਨਕ ਬਚਾਅ ਸੰਗਠਨਾਂ ਅਤੇ ਅੱਗ ਬੁਝਾਊ ਸੇਵਾਵਾਂ ਦੇ ਕਰਮਚਾਰੀਆਂ ਨੇ ਬਚਾਅ ਕਾਰਜ ਚਲਾਏ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਗਿਆ।


author

Baljit Singh

Content Editor

Related News