ਨਿਊ ਸਾਊਥ ਵੇਲਜ਼ 'ਚ ਵਾਪਰਿਆ ਹਾਦਸਾ, ਔਰਤ ਜ਼ਖਮੀ

01/03/2018 1:46:56 PM

ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਦੇ ਸੈਂਟਰਲ ਕੋਸਟ 'ਤੇ ਇਕ ਕਾਰ ਅਤੇ ਕਾਰਵੈਨ ਆਪਸ ਵਿਚ ਟੱਕਰਾ ਗਏ। ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਔਰਤ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ। ਐਮਰਜੈਂਸੀ ਅਧਿਕਾਰੀਆਂ ਨੂੰ ਐੱਮ1 ਮੋਟਰਵੇਅ 'ਤੇ ਦੁਪਹਿਰ ਦੇ 1:30 ਵਜੇ ਬੁਲਾਇਆ ਗਿਆ। ਇੱਥੇ ਇਕ ਕਾਰ ਅਤੇ ਕਾਰਵੈਨ  ਟਕਰਾਉਣ ਮਗਰੋਂ ਇਕ ਚਟਾਨ ਵਿਚ ਵੱਜ ਗਏ ਸਨ। ਐਮਰਜੈਂਸੀ ਅਧਿਕਾਰੀਆਂ ਨੇ ਵਿਅਕਤੀ ਨੂੰ ਜਲਦੀ ਹੀ ਗੱਡੀ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਔਰਤ ਡਰਾਈਵਰ 90 ਮਿੰਟ ਤੱਕ ਕਾਰ ਵਿਚ ਫਸੀ ਰਹੀ। ਉਸ ਨੂੰ ਗੰਭੀਰ ਸੱਟਾਂ ਲਗੀਆਂ ਸਨ। ਕਾਰ ਵਿਚੋਂ ਬਾਹਰ ਕੱਢੇ ਜਾਣ ਮਗਰੋਂ ਔਰਤ ਨੂੰ ਮੁੱਢਲੀ ਮਦਦ ਦਿੱਤੀ ਗਈ ਅਤੇ ਏਅਰ ਐਂਬੁਲੈਂਸ ਜ਼ਰੀਏ ਰੋਇਲ ਨੌਰਥ ਸ਼ੌਰ ਹਸਪਤਾਲ ਲਿਜਾਇਆ ਗਿਆ। ਇਸ ਹਾਦਸੇ ਕਾਰਨ ਆਵਾਜਾਈ ਕਾਫੀ ਸਮੇਂ ਤੱਕ ਠੱਪ ਰਹੀ।


Related News