ਭਾਰਤ ਨਾਲ ਵਪਾਰ ਬਹਾਲ ਕਰਨ ਬਾਰੇ ਗੰਭੀਰਤਾ ਨਾਲ ਕੀਤਾ ਜਾ ਰਿਹੈ ਵਿਚਾਰ : ਇਸਹਾਕ ਡਾਰ

Monday, Mar 25, 2024 - 12:36 PM (IST)

ਭਾਰਤ ਨਾਲ ਵਪਾਰ ਬਹਾਲ ਕਰਨ ਬਾਰੇ ਗੰਭੀਰਤਾ ਨਾਲ ਕੀਤਾ ਜਾ ਰਿਹੈ ਵਿਚਾਰ : ਇਸਹਾਕ ਡਾਰ

ਲੰਡਨ (ਅਨਸ)- ਪਾਕਿਸਤਾਨ ਦੇ ਨਵੇਂ ਬਣੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਭਾਰਤ ਨਾਲ ਵਪਾਰਕ ਸਬੰਧਾਂ ’ਤੇ ਮੁੜ ਵਿਚਾਰ ਕਰਨ ਲਈ ਆਪਣੀ ਸਰਕਾਰ ਦਾ ਗੰਭੀਰ ਇਰਾਦਾ ਜ਼ਾਹਿਰ ਕੀਤਾ ਹੈ। ਇਹ ਇਕ ਅਜਿਹਾ ਕਦਮ ਹੈ, ਜੋ ਅਗਸਤ 2019 ਤੋਂ ਬਾਅਦ ਦੀ ਉਸ ਨੀਤੀ ਅਤੇ ਸਥਿਤੀ ਵਿਚ ਸੁਧਾਰ ਲਈ ਮਹੱਤਵਪੂਰਨ ਹੋਵੇਗਾ, ਜਿਸ ਤਹਿਤ ਇਸਲਾਮਾਬਾਦ ਨੇ ਵਿਸ਼ੇਸ਼ ਸਥਿਤੀ ਵਾਲੀ ਧਾਰਾ 370 ਅਤੇ 35ਏ ਰੱਦ ਕਰਨ ਦੇ ਨਵੀਂ ਦਿੱਲੀ ਦੇ ਫੈਸਲੇ ਦੇ ਵਿਰੋਧ ’ਚ ਭਾਰਤ ਨਾਲ ਆਪਣੇ ਵਪਾਰਕ ਸਬੰਧਾਂ ਨੂੰ ਰੱਦ ਕਰ ਦਿੱਤਾ ਸੀ। ਭਾਰਤ ਨਾਲ ਸਬੰਧਾਂ ਨੂੰ ਲੈ ਕੇ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਬਿਆਨ ਲੰਡਨ ਵਿਚ ਇਕ ਪ੍ਰੈੱਸ ਕਾਨਫਰੰਸ ਵਿਚ ਆਇਆ, ਜਿਥੇ ਉਹ ਪ੍ਰਮਾਣੂ ਊਰਜਾ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਮੌਜੂਦ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਦਰਾਮਦ-ਬਰਾਮਦ ਬੰਦ ਨੂੰ ਪੰਜ ਸਾਲ ਪੂਰੇ, ICP ਅਟਾਰੀ ’ਤੇ ਅਰਬਾਂ ਦਾ ਕਾਰੋਬਾਰ ਹੋਇਆ ਖ਼ਤਮ

ਡਾਰ ਨੇ ਭਾਰਤ ਨਾਲ ਵਪਾਰ ਮੁੜ ਸ਼ੁਰੂ ਕਰਨ ਲਈ ਪਾਕਿਸਤਾਨ ਦੇ ਵਪਾਰਕ ਭਾਈਚਾਰੇ ਦੀ ਡੂੰਘੀ ਦਿਲਚਸਪੀ ਬਾਰੇ ਚਾਨਣਾ ਪਾਇਆ, ਜੋ ਇਸਲਾਮਾਬਾਦ ਦੀ ਸਮਰੱਥਾ ਅਤੇ ਆਪਣੇ ਕੱਟੜ ਵਿਰੋਧੀ ਅਤੇ ਗੁਆਂਢੀ ਭਾਰਤ ਦੇ ਪ੍ਰਤੀ ਰਾਜਨੀਤਕ ਨੀਤੀ ਅਤੇ ਰੁਖ਼ ’ਚ ਵੱਡੇ ਬਦਲਾਅ ਵੱਲ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਪਾਕਿਸਤਾਨ-ਭਾਰਤ ਸਬੰਧਾਂ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਡਾਰ ਨੇ ਕਿਹਾ, ‘‘ਅਸੀਂ ਭਾਰਤ ਨਾਲ ਵਪਾਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਹਾਂ।’’ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਾਕਿਸਤਾਨ ਨੂੰ ਆਰਥਿਕ ਤਰੱਕੀ ਦੇ ਰਾਹ ’ਤੇ ਲਿਆਉਣ ਅਤੇ ਆਮ ਆਦਮੀ ਦੀਆਂ ਆਰਥਿਕ ਮੁਸ਼ਕਿਲਾਂ ਨੂੰ ਘੱਟ ਕਰਨ ਵਾਸਤੇ ਰੋਡਮੈਪ ਲਾਗੂ ਕਰੇਗੀ। ਉਨ੍ਹਾਂ ਕਿਹਾ ਕਿ ਇਹ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਗਲਤ ਫੈਸਲੇ ਸਨ, ਜਿਨ੍ਹਾਂ ਨੇ ਪਾਕਿਸਤਾਨ ਨੂੰ ਆਰਥਿਕ ਪਤਨ ਵੱਲ ਧੱਕ ਦਿੱਤਾ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News