EU ਦੀ ਮੈਂਬਰਸ਼ਿਰ ਸੰਬੰਧੀ ਗੱਲਬਾਤ ਦੀ ਦਿਸ਼ਾ ''ਚ ਸਰਬੀਆ ਨੇ ਅਗੇ ਵਧਾਇਆ ਵੱਡਾ ਕਦਮ

Wednesday, Dec 15, 2021 - 12:11 AM (IST)

EU ਦੀ ਮੈਂਬਰਸ਼ਿਰ ਸੰਬੰਧੀ ਗੱਲਬਾਤ ਦੀ ਦਿਸ਼ਾ ''ਚ ਸਰਬੀਆ ਨੇ ਅਗੇ ਵਧਾਇਆ ਵੱਡਾ ਕਦਮ

ਬ੍ਰਸੇਲਸ-ਸਰਬੀਆ ਨੇ ਵਾਤਾਵਰਣ ਨੀਤੀਆਂ ਦੀ ਇਕ ਲੜੀ 'ਤੇ ਗੱਲਬਾਤ ਸ਼ੁਰੂ ਕਰਕੇ ਯੂਰਪੀਨ ਯੂਨੀਅਨ (ਈ.ਯੂ.) 'ਚ ਸ਼ਾਮਲ ਹੋਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੀ ਦਿਸ਼ਾ 'ਚ ਮੰਗਲਵਾਰ ਨੂੰ ਇਕ ਮਹੱਤਵਪੂਰਨ ਕਦਮ ਅਗੇ ਚੁੱਕਿਆ ਪਰ ਬੇਲਗ੍ਰਾਦ ਨੂੰ ਕਿਹਾ ਗਿਆ ਹੈ ਕਿ ਈ.ਯੂ. 'ਚ ਉਸ ਦਾ ਸ਼ਾਮਲ ਹੋਣਾ ਹੁਣ ਵੀ ਉਸ ਦੇ ਪੂਰਬ ਖੇਤਰ ਕੋਸੋਵੋ ਨਾਲ ਸੰਬੰਧਾਂ ਨੂੰ ਆਮ ਕਰਨ 'ਤੇ ਨਿਰਭਰ ਕਰਦਾ ਹੈ। ਜੋ ਦੇਸ਼ 27 ਦੇਸ਼ਾਂ ਦੇ ਮੈਂਬਰ ਵਾਲੇ ਈ.ਯੂ. 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਨਿਯਮਾਂ ਨੂੰ ਸੰਗਠਨ ਦੇ ਮਾਪਦੰਡਾਂ ਦੇ ਅਨੁਰੂਪ ਬਣਾਉਣਾ ਹੁੰਦਾ ਹੈ।

ਇਹ ਵੀ ਪੜ੍ਹੋ :ਓਮੀਕ੍ਰੋਨ ਦੇ ਡਰ ਕਾਰਨ ਬ੍ਰਿਟੇਨ ਦੇ ਰੋਜ਼ਗਾਰ ਬਾਜ਼ਾਰ 'ਤੇ ਨਹੀਂ ਕੋਈ ਅਸਰ

ਇਹ 35 ਨੀਤੀਗਤ ਖੇਤਰਾਂ ਜਾਂ ਅਧਿਐਨਾਂ 'ਤੇ ਗੱਲਬਾਤ ਰਾਹੀਂ ਹਾਸਲ ਕੀਤਾ ਜਾਂਦਾ ਹੈ। ਇਨ੍ਹਾਂ 'ਚ ਮਜ਼ਦੂਰਾਂ ਦੀ ਆਵਾਜਾਈ, ਟੈਕਸ, ਖੇਤੀਬਾੜੀ ਅਤੇ ਆਰਥਿਕ ਨੀਤੀ ਵਰਗੇ ਖੇਤਰ ਸ਼ਾਮਲ ਹਨ। ਸਰਬੀਆ ਨੂੰ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ, ਊਰਜਾ ਅਤੇ ਟ੍ਰਾਂਸਪੋਰਟ ਨੀਤੀ ਅਤੇ ਯੂਰਪੀਨ ਬੁਨਿਆਦੀ ਢਾਂਚੇ ਨੈੱਟਵਰਕ 'ਤੇ ਮੰਗਲਵਾਰ ਨੂੰ ਗੱਲਬਾਤ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ। ਸਰਬੀਆ ਨੇ 2014 'ਚ ਮੈਂਬਰਸ਼ਿਪ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ ਗੱਲਬਾਤ ਦੇ 22 ਅਧਿਐਨ ਖੋਲ੍ਹੇ ਹਨ। ਇਹ ਪਹਿਲੀ ਵਾਰ ਹੈ ਜਦ ਸਰਬੀਆ ਨੇ ਇਕੱਠੇ ਚਾਰ ਅਧਿਐਨ ਖੋਲ੍ਹੇ ਹਨ।

ਇਹ ਵੀ ਪੜ੍ਹੋ : ਫਾਈਜ਼ਰ ਟੀਕੇ ਨੇ ਓਮੀਕ੍ਰੋਨ ਨਾਲ ਇਨਫੈਕਟਿਡ ਹੋਣ 'ਤੇ ਹਸਪਤਾਲ 'ਚ ਦਾਖਲ ਹੋਣ ਦੀ ਦਰ 70 ਫੀਸਦੀ ਘੱਟ ਕਰ ਦਿੱਤੀ : ਅਧਿਐਨ

ਸਰਬੀਆ ਦੀ ਪ੍ਰਧਾਨ ਮੰਤਰੀ ਐਨਾ ਬ੍ਰਨਾਬਿਕ ਨੇ ਬ੍ਰਸੇਲਸ 'ਚ ਪੱਤਰਕਾਰਾਂ ਨੂੰ ਕਿਹਾ ਕਿ ਇਹ ਕਦਮ ਸਾਡੀ ਯੂਰਪੀਨ ਏਕੀਕਰਣ ਪ੍ਰਕਿਰਿਆ ਲਈ ਇਕ ਬਹੁਤ ਮਹੱਤਵਪੂਰਨ ਮੀਲ ਦਾ ਪੱਥਰ ਹੈ। ਯੂਰਪੀਨ ਯੂਨੀਅਨ ਦੇ ਵਿਸਤਾਰ ਐਕਸਟੈਂਸ਼ਨ ਕਮਿਸ਼ਨਰ ਓਲੀਵਰ ਵਾਰਹੈਲੀ ਨੇ ਸਹਿਮਤੀ ਜ਼ਾਹਰ ਕੀਤੀ ਕਿ ਸਰਬੀਆ ਯੂਰਪੀਨ ਯੂਨੀਅਨ 'ਚ ਸ਼ਾਮਲ ਹੋਣ ਲਈ ਇਕ ਹੋਰ ਬਹੁਤ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ ਪਰ ਉਨ੍ਹਾਂ ਦੇ ਨਾਲ ਹੀ ਕਾਨੂੰਨ ਦੇ ਸ਼ਾਸਨ ਅਤੇ ਕੋਸੋਵੋ ਨਾਲ ਸੰਬੰਧਾਂ ਦੀ ਦਿਸ਼ਾ 'ਚ ਸਰਬੀਆ ਦੀ ਪ੍ਰਗਤੀ ਸੰਗਠਨ 'ਚ ਉਸ ਦੇ ਸ਼ਾਮਲ ਹੋਣ ਸੰਬੰਧੀ ਗੱਲਬਾਤ ਦੀ ਸਮੁੱਚੀ ਨੀਤੀ ਲਈ ਅਹਿਮ ਹੈ। ਰੂਸ ਅਤੇ ਚੀਨ ਸਰਬੀਆ ਦੇ ਸਮਰਥਕ ਹਨ। 

ਇਹ ਵੀ ਪੜ੍ਹੋ : ਦੁਨੀਆ ਲਈ ਮੁਸੀਬਤ ਬਣ ਸਕਦੈ ਓਮੀਕ੍ਰੋਨ, WHO ਨੇ ਜਤਾਈ ਚਿੰਤਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News