ਸਰਬੀਆ : ਪਹਿਲੇ ਪੜਾਅ ''ਚ 7 ਲੱਖ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕਾ
Monday, Jan 11, 2021 - 08:30 PM (IST)
ਬੇਲਗ੍ਰੇਡ- ਸਰਬੀਆ ਵਿਚ ਤਕਰੀਬਨ 7 ਲੱਖ 20 ਹਜ਼ਾਰ ਲੋਕਾਂ ਨੂੰ ਪਹਿਲੇ ਪੜਾਅ ਵਿਚ ਫਾਈਜ਼ਰ/ਬਾਇਓਐਨਟੈਕ ਅਤੇ ਸਪੂਤਨਿਕ ਦਾ ਟੀਕਾ ਲਗਾਇਆ ਜਾਵੇਗਾ। ਸਿਹਤ ਮੰਤਰਾਲੇ ਦੇ ਸਕੱਤਰ ਮਿਰਸਾਦ ਜੇਰੇਲਕ ਨੇ ਇਹ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਐਨਾ ਬ੍ਰੈਂਬਿਕ ਨਾਲ ਐਤਵਾਰ ਨੂੰ ਰਾਜਧਾਨੀ ਬੈਲਗ੍ਰੇਡ ਵਿਚ ਹਸਪਤਾਲ ਦੇ ਦੌਰੇ ਦੇ ਬਾਅਦ ਜੇਰੇਲੇਕ ਨੇ ਕਿਹਾ ਕਿ ਅਗਲੇ 7 ਤੋਂ 10 ਦਿਨਾਂ ਵਿਚ ਬਜ਼ੁਰਗਾਂ ਦੇ ਦੇਖਭਾਲ ਕੇਂਦਰਾਂ, ਸਿਹਤ ਕਰਮਚਾਰੀਆਂ ਅਤੇ ਵਾਰਡਾਂ ਵਿਚ ਟੀਕਾਕਰਨ ਪੂਰਾ ਹੋ ਜਾਵੇਗਾ। ਪਹਿਲੇ ਪੜਾਅ ਵਿਚ 7 ਲੱਖ 20 ਹਜ਼ਾਰ ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੇ ਅਗਲੇ ਪੜਾਅ ਵਿਚ ਵੱਖ-ਵੱਖ ਬੀਮਾਰੀਆਂ ਨਾਲ ਪੀੜਤ 75 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਨਾਗਰਿਕਾਂ ਅਤੇ 64 ਤੋਂ ਵੱਧ ਉਮਰ ਦੇ ਲੋਕਾਂ ਦਾ ਕੋਰੋਨਾ ਵੈਕਸੀਨ ਨਾਲ ਟੀਕਾਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਸਪੂਤਨਿਕ ਵੀ ਟੀਕੇ ਦੇ 5 ਲੱਖ ਟੀਕੇ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਅਸੀਂ ਚੀਨ ਦੇ ਸਿਨੋਫਰਮ ਨਾਲ 80 ਲੱਖ ਟੀਕੇ ਲਈ ਕਰਾਰ ਕੀਤਾ ਹੈ।