ਸਿਓਲ: ਉੱਤਰੀ ਕੋਰੀਆ ਨੇ ਪੂਰਬੀ ਸਾਗਰ ''ਚ ਬੈਲਿਸਟਿਕ ਮਿਜ਼ਾਈਲ ਦਾਗੀ

Wednesday, Nov 09, 2022 - 02:39 PM (IST)

ਸਿਓਲ (ਭਾਸ਼ਾ)- ਦੱਖਣੀ ਕੋਰੀਆ ਦੀ ਫੌਜ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਉਸ ਦੇ ਪੂਰਬੀ ਸਾਗਰ ਵਿੱਚ ਘੱਟੋ-ਘੱਟ ਇੱਕ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਹਾਲਾਂਕਿ ਖਣੀ ਕੋਰੀਆ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਬੁੱਧਵਾਰ ਨੂੰ ਤੁਰੰਤ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿੰਨੀ ਦੂਰ ਉੱਤੇ ਡਿੱਗੀ।

ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਥਿਆਰਾਂ ਦਾ ਪ੍ਰੀਖਣ ਅਤੇ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਇਹ ਬੈਲਿਸਟਿਕ ਮਿਜ਼ਾਈਲ ਵੀ ਉਸੇ ਦਾ ਹਿੱਸਾ ਹੈ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਉਸ ਨੇ ਇਹ ਪ੍ਰੀਖਣ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਟਿਕਾਣਿਆਂ 'ਤੇ ਮਿਜ਼ਾਈਲਾਂ ਦਾਗਣ ਦੇ ਅਭਿਆਸ ਦੇ ਹਿੱਸੇ ਵਜੋਂ ਕੀਤਾ।

ਉੱਤਰੀ ਕੋਰੀਆ ਇਨ੍ਹੀਂ ਦਿਨੀਂ ਤੇਜ਼ ਨਾਲ ਅਤੇ ਰਿਕਾਰਡ ਗਿਣਤੀ ਵਿੱਚ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ,ਕਿਉਂਕਿ ਸ਼ਾਸਕ ਕਿਮ ਜੋਂਗ ਉਨ ਰੂਸ-ਯੂਕਰੇਨ ਯੁੱਧ ਦੇ ਪਿਛੋਕੜ ਵਿੱਚ ਤੇਜ਼ੀ ਨਾਲ ਆਪਣੇ ਹਥਿਆਰਾਂ ਨੂੰ ਵਿਕਸਤ ਕਰਨਾ ਚਾਹੁੰਦੇ ਹਨ।


cherry

Content Editor

Related News