UK ''ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ

Saturday, Jul 12, 2025 - 05:28 PM (IST)

UK ''ਚ ਭਾਰਤੀ ਭਾਈਚਾਰੇ ਨੂੰ ਲੁੱਟਣ ਵਾਲਿਆਂ ਨੂੰ ਸੁਣਾਈ ਗਈ ਸਜ਼ਾ

ਲੰਡਨ (ਭਾਸ਼ਾ) : ਯੂ.ਕੇ. ਵਿਚ ਭਾਰਤੀਆਂ ਦੇ ਘਰ ਲੁੱਟਣ ਵਾਲਿਆਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਚਾਰ ਜਣਿਆਂ ਦੇ ਗਿਰੋਹ ਵੱਲੋਂ ਵੱਲੋਂ 100 ਕਰੋੜ ਰੁਪਏ ਵੱਧ ਮੁੱਲ ਦੇ ਗਹਿਣੇ ਚੋਰੀ ਕਰਨ ਦਾ ਗੁਨਾਹ ਕਬੂਲ ਕੀਤਾ ਗਿਆ, ਜਿਸ ਦੇ ਆਧਾਰ ’ਤੇ ਸਨੇਅਰਜ਼ਬਰੂਕ ਕ੍ਰਾਊਨ ਕੋਰਟ ਨੇ 33 ਸਾਲ ਦੇ ਜੈਰੀ ਓ ਡੌਨਲ, 23 ਸਾਲ ਦੇ ਬਾਰਨੀ ਮਲੋਨੀ, 23 ਸਾਲ ਦੇ ਹੀ ਕੇਅ ਐਜਰ ਅਤੇ 43 ਸਾਲ ਦੇ ਪੈਟ੍ਰਿਕ ਵਾਰਡ ਨੂੰ ਸਜ਼ਾ ਸੁਣਾਈ। 

ਮੈਟਰੋਪਾਲੀਟਨ ਪੁਲਸ ਨੇ ਦੱਸਿਆ ਕਿ ਲੰਡਨ ਅਤੇ ਨਾਲ ਲਗਦੇ ਇਲਾਕਿਆਂ ਵਿਚ ਸਾਊਥ ਏਸ਼ੀਅਨ ਲੋਕਾਂ ਦੇ ਘਰਾਂ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਚਲਾਈ ਇਕ ਖੁਫੀਆ ਮੁਹਿੰਮ ਜਿਸ ਦੌਰਾਨ ਤਿੰਨ ਜਣਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜੁਲਾਈ 2024 ਵਿਚ ਜੈਰੀ ਓ ਡੌਨਲ, ਬਾਰਨੀ ਮਲੋਨੀ ਅਤੇ ਕੇਅ ਐਜਰ ਕੋਲ ਚੋਰੀਸ਼ੁਦਾ ਗਹਿਣੇ ਬਰਾਮਦ ਹੋਣ ਦੇ ਦੋਸ਼ ਹੇਠ ਇਨ੍ਹਾਂ ਨੂੰ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਗਈ। ਪੁਲਸ ਨੇ ਸਿਰਫ਼ ਗਹਿਣੇ ਹੀ ਬਰਾਮਦ ਨਹੀਂ ਕੀਤੇ ਸਗੋਂ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਚੋਰੀਆਂ ਦੌਰਾਨ ਵਰਤੀ ਗੱਡੀ ਵੀ ਲੱਭ ਲਈ। ਤਿੰਨ ਜਣਿਆਂ ਨੂੰ ਰੰਗੇ ਹੱਥੀਂ ਕਾਬੂ ਕੀਤੇ ਜਾਣ ਵੇਲੇ ਇਨ੍ਹਾਂ ਕੋਲੋਂ ਸੋਨੇ ਦਾ ਹਾਰ, ਵਿਆਹ ਵਾਲੀ ਵਜ਼ਨੀ ਮੁੰਦੀ, ਗੋਲਡ ਹੇਅਰ ਪਿੰਨ ਵਰਗੀਆਂ ਚੀਜ਼ਾਂ ਬਰਾਮਦ ਹੋਈਆਂ। ਪੈਟ੍ਰਿਕ ਵਾਰਡ ਨੂੰ ਉਸ ਦੇ ਘਰ ’ਤੇ ਛਾਪਾ ਮਾਰਦਿਆਂ ਵੱਖਰੇ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਜੋ ਅਪਰਾਧੀਆਂ ਦਾ ਗਿਰੋਹ ਦਾ ਅਹਿਮ ਮੈਂਬਰ ਸੀ। ਪੈਟ੍ਰਿਕ ਨੂੰ 2 ਸਾਲ ਅਤੇ ਪੰਜ ਮਹੀਨੇ ਲਈ ਜੇਲ੍ਹ ਭੇਜਿਆ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ-UK 'ਚ ਹੀਟਵੇਵ ਦੀ ਤੀਜੀ ਲਹਿਰ, ਲੋਕਾਂ ਲਈ ਚੇਤਾਵਨੀ ਜਾਰੀ

ਵੱਡੇ ਪੱਧਰ ’ਤੇ ਚੋਰੀਆਂ ਦੀ ਪੜਤਾਲ ਕਰ ਰਹੀ ਮੈਟਰੋਪਾਲੀਟਨ ਪੁਲਸ ਨੇ ਲੰਡਨ ਦੇ ਹੈਟਨ ਗਾਰਡਨ ਇਲਾਕੇ ਵਿਚ ਗਹਿਣਿਆਂ ਦੀ ਇਕ ਦੁਕਾਨ ’ਤੇ ਵੀ ਛਾਪਾ ਮਾਰਿਆ ਜਿਥੇ ਚੋਰੀਸ਼ੁਦਾ ਗਹਿਣੇ ਵੇਚੇ ਜਾ ਰਹੇ ਸਨ। ਛਾਪੇ ਦੌਰਾਨ ਅੱਠ ਕਿਲੋ ਗਹਿਣੇ ਅਤੇ 50 ਹਜ਼ਾਰ ਪਾਊਂਡ ਨਕਦ ਬਰਾਮਦ ਕੀਤੇ ਗਏ। ਗਹਿਣਿਆਂ ਵਿਚ ਪਹਿਲੀ ਆਲਮੀ ਜੰਗ ਵੇਲੇ ਦੀ ਰੋਲੈਕਸ ਘੜੀ, ਪੁਰਾਣੀਆਂ ਤਸਵੀਰਾਂ ਵਾਲਾ ਸੋਨੇ ਦਾ ਲੌਕਟ ਅਤੇ ਜੇਬ ਵਿਚ ਪਾਉਣ ਵਾਲੀ ਸੋਨੇ ਦੀ ਹਾਰਲੋ ਬ੍ਰੌਸ ਲਿਮ ਦੀ ਘੜੀ ਵੀ ਸ਼ਾਮਲ ਸੀ। ਗਹਿਣਿਆਂ ਦੀ ਦੁਕਾਨ ਤੋਂ ਬਰਾਮਦ ਜ਼ਿਆਦਾਤਰ ਚੀਜ਼ਾਂ ਇਨ੍ਹਾਂ ਦੇ ਅਸਲ ਮਾਲਕਾਂ ਤੱਕ ਪੁੱਜ ਚੁੱਕੀਆਂ ਹਨ ਪਰ ਹੁਣ ਵੀ ਪੁਲਸ ਕੋਲ ਵੱਡੀ ਗਿਣਤੀ ਵਿਚ ਗਹਿਣੇ ਮੌਜੂਦ ਹਨ ਅਤੇ ਚੋਰੀਆਂ ਦੇ ਪੀੜਤਾਂ ਨੂੰ ਪੁਲਸ ਨਾਲ ਸੰਪਰਕ ਕਰਨ ਦਾ ਸੱਦਾ ਦਿਤਾ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਜ਼ਿਆਦਾਤਰ ਗਹਿਣੇ ਦਸੰਬਰ 2023 ਤੋਂ ਜੁਲਾਈ 2024 ਦਰਮਿਆਨ ਦੱਖਣੀ ਲੰਡਨ ਦੇ ਰਿਹਾਇਸ਼ੀ ਇਲਾਕਿਆਂ ਤੋਂ ਇਲਾਵਾ ਸਰੀ, ਸਸੈਕਸ ਅਤੇ ਅਸੈਕਸ ਕਾਊਂਟੀਜ਼ ਵਿਚ ਭਾਰਤੀਆਂ ਜਾਂ ਹੋਰਨਾਂ ਸਾਊਥ ਏਸ਼ੀਅਨਜ਼ ਦੇ ਘਰਾਂ ਵਿਚੋਂ ਚੋਰੀ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News