ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇਉਬਾ ਨਾਲ ਕੀਤੀ ਮੁਲਾਕਾਤ
Friday, Nov 19, 2021 - 01:01 AM (IST)
ਕਾਠਮੰਡੂ-ਦੱਖਣੀ ਅਤੇ ਮੱਧ ਏਸ਼ੀਆ ਲਈ ਅਰਮੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵੀਰਵਾਰ ਨੂੰ ਕਾਠਮੰਡੂ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੁਵੱਲੇ ਰਿਸ਼ਤੇ, ਮਹਾਮਾਰੀ ਤੋਂ ਬਾਅਦ ਉਬਰਨਾ, 'ਮਿਲੇਨੀਅਮ ਕਾਨਫਰੰਸ ਚੈਲੰਜ' ਅਤੇ 'ਸਮਿਟ ਫਾਰ ਡੈਮੋਕ੍ਰੇਸੀ' ਨੂੰ ਲੈ ਕੇ ਚਰਚਾ ਕੀਤੀ। 'ਸਮਿਟ ਫਾਰ ਡੈਮੋਕ੍ਰੇਸੀ' ਦੀ ਮੇਜ਼ਬਾਨੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਰਨਗੇ।
ਇਹ ਵੀ ਪੜ੍ਹੋ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸਿੰਗਪੁਰ ਦੇ ਸੀਨੀਅਰ ਮੰਤਰੀਆਂ ਨਾਲ ਕੀਤੀ ਮੁਲਾਕਾਤ
ਅਮਰੀਕਾ ਅਤੇ ਨੇਪਾਲ ਦੇ ਡਿਪਲੋਮੈਟ ਰਿਸ਼ਤਿਆਂ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਲੂ ਦੀ ਯਾਤਰਾ ਹੋ ਰਹੀ ਹੈ। ਨੇਪਾਲ ਦੇ ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਬੈਠਕ ਦੌਰਾਨ ਨੇਪਾਲ-ਅਮਰੀਕਾ ਸੰਬੰਧਾਂ, ਕੋਵਿਡ-19 ਮਹਾਮਾਰੀ ਦੇ ਸੰਦਰਭ 'ਚ ਸਹਿਯੋਗ, ਮਹਾਮਾਰੀ ਤੋਂ ਬਾਅਦ ਉਬਰਨਾ ਅਤੇ ਆਮ ਹਿੱਤਾਂ ਦੇ ਹੋਰ ਮਾਮਲਿਆਂ ਨਾਲ ਸੰਬੰਧਿਤ ਵੱਖ-ਵੱਖ ਮਾਮਲਿਆਂ 'ਤੇ ਚਰਚਾ ਕੀਤੀ ਗਈ। ਮੰਤਰਾਲਾ ਨੇ ਕਿਹਾ ਕਿ ਚਰਚਾ 'ਚ ਨੇਪਾਲ ਦੇ ਵਿਕਾਸ ਤਰਜ਼ੀਹਾਂ ਦੇ ਨਾਲ-ਨਾਲ ਮਿਲੇਨੀਅਮ ਕਾਨਫਰੰਸ ਚੈਲੰਜ ਸਮੇਤ ਅਮਰੀਕਾ ਦੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ : ਪਾਕਿਸਤਾਨ 'ਚ TLP ਮੁਖੀ ਸਾਦ ਰਿਜ਼ਵੀ ਨੂੰ ਜੇਲ੍ਹ 'ਚੋਂ ਕੀਤਾ ਗਿਆ ਰਿਹਾਅ
ਮੰਤਰਾਲਾ ਦੇ ਮੁਤਾਬਕ ਦੋਵਾਂ ਪੱਖਾਂ ਨੇ ਨੇਪਾਲ-ਅਮਰੀਕਾ ਸੰਬੰਧਾਂ ਦੀ ਸਥਿਤੀ 'ਤੇ ਸੰਤੋਸ਼ ਜ਼ਾਹਰ ਕੀਤਾ। ਲੂ ਨੇ 'ਸਮਿਟ ਫਾਰ ਡੈਮੋਕ੍ਰੇਸੀ' 'ਚ ਸਾਂਝੇਦਾਰੀ ਦੀ ਪੁਸ਼ਟੀ ਕਰਨ ਲਈ ਦੇਉਬਾ ਦਾ ਧੰਨਵਾਦ ਕੀਤਾ। ਬਾਈਡੇਨ 9-10 ਦਸੰਬਰ ਨੂੰ 'ਸਮਿਟ ਫਾਰ ਡੈਮੋਕ੍ਰੇਸੀ' ਦੀ ਮੇਜ਼ਬਾਨੀ ਕਰਨਗੇ। ਇਸ ਦਰਮਿਆਨ ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕੀ ਉਪ ਵਿਦੇਸ਼ ਮੰਤਰੀ ਕੈਲੀ ਕੀਡਰਲਿੰਗ ਵੀਰਵਾਰ ਨੂੰ ਨੇਪਾਲ ਪਹੁੰਚੀ।
ਇਹ ਵੀ ਪੜ੍ਹੋ : ਇਜ਼ਰਾਈਲ ਦੇ ਰੱਖਿਆ ਮੰਤਰੀ ਦੇ ਕਰਮਚਾਰੀ 'ਤੇ ਈਰਾਨ ਲਈ ਜਾਸੂਸੀ ਕਰਨ ਦਾ ਦੋਸ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।