ਪਾਕਿਸਤਾਨ ਦਾ ਸੀਨੀਅਰ ਪੱਤਰਕਾਰ ਅਗਵਾ, ਪਰਿਵਾਰ ਨੇ ਕਿਹਾ- ਸੁਰੱਖਿਆ ਏਜੰਸੀਆਂ ਨੇ ਲਿਆ ਹਿਰਾਸਤ 'ਚ
Friday, May 26, 2023 - 01:58 PM (IST)
ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਸ਼ਾਮੀ ਅਬ੍ਰਾਹਿਮ ਨੂੰ ਇਸਲਾਮਾਬਾਦ ਤੋਂ ਅਣਪਛਾਤੇ ਲੋਕਾਂ ਨੇ ਅਗਵਾ ਕਰ ਲਿਆ ਹੈ। ਸੂਤਰਾਂ ਅਨੁਸਾਰ ਪੱਤਰਕਾਰ ਸ਼ਾਮੀ ਅਬ੍ਰਾਹਿਮ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਸੁਰੱਖਿਆ ਏਜੰਸੀਆਂ ਨੇ ਹਿਰਾਸਤ ਵਿਚ ਲਿਆ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਉਹ ਪਰਿਵਾਰ ਦੇ ਨਾਲ ਮਿਲ ਕੇ ਪੱਤਰਕਾਰ ਦੀ ਭਾਲ ਕਰਨਗੇ।
ਇਹ ਵੀ ਪੜ੍ਹੋ- ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ
ਪੱਤਰਕਾਰ ਅਬ੍ਰਾਹਿਮ ਦੇ ਭਰਾ ਅਲੀ ਰਾਜਾ ਨੇ ਆਬਪਾਰਾ ਪੁਲਸ ਸਟੇਸ਼ਨ ਇਸਲਾਮਾਬਾਦ ਦੇ ਆਪਣੇ ਭਰਾ ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਵਾਈ ਹੈ। ਅਬ੍ਰਾਹਿਮ ਜੋ ਬੋਲ ਟੀ. ਵੀ. ’ਚ ਕੰਮ ਕਰਦੇ ਸੀ ਅਤੇ ਬੀਤੀ ਰਾਤ ਲਗਭਗ 9 ਵਜੇ ਟੀ. ਵੀ. ਹੈੱਡਕੁਆਰਟਰ ਤੋਂ ਬਾਹਰ ਨਿਕਲੇ ਸੀ ਅਤੇ ਆਪਣੇ ਘਰ ਜਾ ਰਹੇ ਸੀ। ਇਸ ਦੌਰਾਨ ਅਣਪਛਾਤੇ ਲੋਕਾਂ ਵੱਲੋਂ ਉਸ ਦੇ ਵਾਹਨ ਨੂੰ ਰੋਕ ਕੇ ਉਸਨੂੰ ਕਾਰ ਤੋਂ ਉਤਾਰ ਕੇ ਅਗਵਾ ਕਰ ਲਿਆ ਗਿਆ। ਜਾਣਕਾਰੀ ਮੁਤਾਬਕ ਉਸ ਨੂੰ ਅਗਵਾ ਕਰਨ ਵਾਲਿਆਂ ਦੀ ਗਿਣਤੀ 8 ਦੱਸੀ ਜਾ ਰਹੀ ਹੈ ਅਤੇ ਅਗਵਾ ਕਾਰ 4 ਵਾਹਨਾਂ ’ਚ ਸੀ। ਅਗਵਾਕਾਰ ਉਸ ਦੇ ਡਰਾਈਵਰ ਅਰਸ਼ਦ ਨੂੰ ਉੱਥੇ ਛੱਡ ਗਏ।
ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮੁਲਜ਼ਮ ਨੂੰ ਫੜਨ ਗਈ ਮਹਿਲਾ ਸਬ ਇੰਸਪੈਕਟਰ ਨਾਲ ਹੋਈ ਬਦਸਲੂਕੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।