ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਕੀਤੀ 'ਭਾਵਨਾਤਮਕ' ਅਪੀਲ, ਕਿਹਾ-ਹੋਰ ਜਹਾਜ਼ ਭੇਜੋ

Sunday, Mar 06, 2022 - 12:14 PM (IST)

ਰਾਸ਼ਟਰਪਤੀ ਜ਼ੇਲੇਂਸਕੀ ਨੇ ਅਮਰੀਕਾ ਨੂੰ ਕੀਤੀ 'ਭਾਵਨਾਤਮਕ' ਅਪੀਲ, ਕਿਹਾ-ਹੋਰ ਜਹਾਜ਼ ਭੇਜੋ

ਵਾਸ਼ਿੰਗਟਨ (ਏਜੰਸੀ): ਆਪਣੇ ਦੇਸ਼ ਦੀ ਹੋਂਦ ਦੇ ਬਚਾਅ ਲਈ ਲੜ ਰਹੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਂਸਕੀ ਨੇ ਅਮਰੀਕਾ ਨੂੰ ਹੋਰ ਲੜਾਕੂ ਜਹਾਜ਼ ਭੇਜਣ ਦੀ ਮੰਗ ਕੀਤੀ ਹੈ ਅਤੇ ਰੂਸ ਤੋਂ ਤੇਲ ਦੀ ਦਰਾਮਦ ਘਟਾਉਣ ਦੀ ਭਾਵੁਕ' ਅਪੀਲ ਕੀਤੀ ਹੈ ਤਾਂ ਜੋ ਉਸਦਾ ਦੇਸ਼ ਰੂਸੀ ਫ਼ੌਜੀ ਕਾਰਵਾਈ ਦਾ ਮੁਕਾਬਲਾ ਕਰ ਸਕੇ। ਜ਼ੇਲੇਂਸਕੀ ਨੇ ਸ਼ਨੀਵਾਰ ਨੂੰ ਅਮਰੀਕੀ ਦੇ ਸੰਸਦ ਮੈਂਬਰਾਂ ਨੂੰ ਇੱਕ ਨਿੱਜੀ ਵੀਡੀਓ ਕਾਲ ਵਿੱਚ ਕਿਹਾ ਕਿ ਹੋ ਸਕਦਾ ਹੈ ਕਿ ਉਹ ਉਸ ਨੂੰ ਆਖਰੀ ਵਾਰ ਜ਼ਿੰਦਾ ਦੇਖ ਰਹੇ ਹੋਣ। ਯੂਕ੍ਰੇਨ ਦੇ ਰਾਸ਼ਟਰਪਤੀ ਰਾਜਧਾਨੀ ਕੀਵ ਵਿੱਚ ਮੌਜੂਦ ਹਨ, ਜਿਸ ਦੇ ਉੱਤਰ ਵਿੱਚ ਰੂਸੀ ਬਖਤਰਬੰਦ ਫ਼ੌਜਾਂ ਦਾ ਇੱਕ ਇਕੱਠ ਹੈ। 

ਸਫੈਦ ਦੀਵਾਰ ਦੀ ਪਿੱਠਭੂਮੀ ਦੇ ਵਿਰੁੱਧ ਯੂਕ੍ਰੇਨੀ ਝੰਡੇ ਦੇ ਨਾਲ ਫ਼ੌਜ ਦੀ ਹਰੇ ਰੰਗ ਦੀ ਕਮੀਜ਼ ਵਿੱਚ ਦਿਖਾਈ ਦੇਣ ਵਾਲੇ ਜ਼ੇਲੇਂਸਕੀ ਨੇ ਕਿਹਾ ਕਿ ਯੂਕ੍ਰੇਨ ਨੂੰ ਆਪਣੇ ਹਵਾਈ ਖੇਤਰ ਦੀ ਰੱਖਿਆ ਕਰਨ ਦੀ ਜ਼ਰੂਰਤ ਹੈ ਅਤੇ ਇਹ ਜਾਂ ਤਾਂ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੁਆਰਾ ਇੱਕ ਨੋ-ਫਲਾਈ ਜ਼ੋਨ ਲਾਗੂ ਕਰਕੇ ਜਾਂ ਹੋਰ ਲੜਾਕੂ ਜਹਾਜ਼ ਭੇਜ ਕੇ ਸੰਭਵ ਹੋ ਸਕਦਾ ਹੈ। ਜ਼ੇਲੇਂਸਕੀ ਕਈ ਦਿਨਾਂ ਤੋਂ ਨੋ-ਫਲਾਈ ਜ਼ੋਨ ਘੋਸ਼ਿਤ ਕਰਨ ਦੀ ਮੰਗ ਕਰ ਰਹੇ ਹਨ ਪਰ ਨਾਟੋ ਇਸ ਤੋਂ ਇਨਕਾਰ ਕਰ ਰਿਹਾ ਹੈ ਅਤੇ ਉਸ (ਨਾਟੋ) ਦਾ ਕਹਿਣਾ ਹੈ ਕਿ ਅਜਿਹਾ ਕਦਮ ਰੂਸ ਨਾਲ ਜੰਗ ਨੂੰ ਵਧਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ 'ਵਿੱਤੀ ਲੈਣ-ਦੇਣ 'ਤੇ ਪਾਬੰਦੀਆਂ' ਦਰਮਿਆਨ ਨਾਗਰਿਕਾਂ ਨੂੰ ਰੂਸ ਛੱਡਣ ਦੀ ਦਿੱਤੀ ਸਲਾਹ 

ਜ਼ੇਲੇਂਸਕੀ ਨੇ ਕਰੀਬ ਇਕ ਘੰਟੇ ਤੱਕ ਅਮਰੀਕਾ ਦੇ 300 ਸੰਸਦ ਮੈਂਬਰਾਂ ਅਤੇ ਉਨ੍ਹਾਂ ਦੇ ਸਟਾਫ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਯੂਕ੍ਰੇਨ ਦੇ ਸ਼ਹਿਰਾਂ 'ਤੇ ਰੂਸੀ ਬੰਬਾਰੀ ਜਾਰੀ ਹੈ ਅਤੇ ਉਨ੍ਹਾਂ ਨੇ ਕਈ ਸ਼ਹਿਰਾਂ ਦੀ ਘੇਰਾਬੰਦੀ ਕਰ ਲਈ ਹੈ ਜਦਕਿ 14 ਲੱਖ ਯੂਕ੍ਰੇਨੀਅਨ ਗੁਆਂਢੀ ਦੇਸ਼ਾਂ 'ਚ ਸ਼ਰਨ ਲੈ ਚੁੱਕੇ ਹਨ।ਸੈਨੇਟ ਦੇ ਬਹੁਗਿਣਤੀ ਨੇਤਾ ਚੱਕ ਸ਼ੂਮਰ ਨੇ ਕਿਹਾ ਕਿ ਰਾਸ਼ਟਰਪਤੀ ਜ਼ੇਲੇਂਸਕੀ ਨੇ ਨਿਰਾਸ਼ ਹੋ ਕੇ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜ਼ੇਲੇਂਸਕੀ ਚਾਹੁੰਦੇ ਹਨ ਕਿ ਅਮਰੀਕਾ ਪੂਰਬੀ ਯੂਰਪੀ ਹਿੱਸੇਦਾਰਾਂ ਤੋਂ ਜਹਾਜ਼ ਭੇਜੇ। ਸ਼ੂਮਰ ਨੇ ਕਿਹਾ ਕਿ ਮੈਂ ਉਹ ਸਭ ਕੁਝ ਕਰਾਂਗਾ ਜੋ ਉਸਦੇ ਪ੍ਰਸ਼ਾਸਨ ਦੇ ਬਚਾਅ ਲਈ ਕਰ ਸਕਦਾ ਹਾਂ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News