ਫਰਾਂਸ ’ਚ ਸਕੂਲ ਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਈ ਜਾਏਗੀ : ਰਾਸ਼ਟਰਪਤੀ ਮੈਕਰੋਂ

10/31/2020 9:16:53 AM

ਨੀਸ- ਫਰਾਂਸ ਦੇ ਸ਼ਹਿਰ ਨੀਸ ’ਚ ਵੀਰਵਾਰ ਨੂੰ ਇਕ ਚਰਚ ’ਚ ਹੋਏ ਹਮਲੇ ਤੋਂ ਬਾਅਦ ਸਰਕਾਰ ਨੇ ਸੁਰੱਖਿਆ ਅਲਰਟ ਦਾ ਪੱਧਰ ਵਧਾ ਦਿੱਤਾ ਹੈ। ਰਾਸ਼ਟਰਪਤੀ ਅਮੈਨੁਅਲ ਮੈਕਰੋਂ ਨੇ ਕਿਹਾ ਕਿ ਉਹ ਤੁਰੰਤ ਸਕੂਲਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਉਣਗੇ ਅਤੇ ਇਸ ਦੇ ਲਈ ਫ਼ੌਜੀਆਂ ਦੀ ਗਿਣਤੀ 3,000 ਅਤੇ ਵਧਾ ਕੇ 7,000 ਤਕ ਕੀਤੀ ਜਾਏਗੀ। 

ਉਥੇ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਫਰਾਂਸ ’ਚ ਹੋ ਰਹੇ ਹਮਲਿਆਂ ਨਾਲ ਨਜਿੱਠਣ ਲਈ ਅਮਰੀਕਾ ਫਰਾਂਸ ਦੇ ਨਾਲ ਹੈ। ਲੋਕਾਂ ’ਤੇ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੇ ਹੱਥ ’ਚ ਕੁਰਾਨ ਅਤੇ 2 ਫੋਨ ਸਨ। ਇਬਰਾਹਿਮ ਇਸਾਓਈ ਨਾਮੀ ਹਮਲਾਵਰ ਟਿਊਨੀਸ਼ੀਆ ਦਾ ਨਿਵਾਸੀ ਹੈ। ਉਹ ਪਿਛਲੀ 9 ਅਕਤੂਬਰ ਨੂੰ ਫਰਾਂਸ ਪਹੁੰਚਿਆ ਸੀ। ਇਸ ਹਮਲੇ ਸਬੰਧੀ 47 ਸਾਲਾ ਇਕ ਹੋਰ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ। ਸਮਝਿਆ ਜਾਂਦਾ ਹੈ ਕਿ ਉਹ ਹਮਲੇ ਤੋਂ ਇਕ ਦਿਨ ਪਹਿਲਾਂ ਇਬਰਾਹਿਮ ਦੇ ਸੰਪਰਕ ’ਚ ਆਇਆ ਸੀ।

ਇਸ ਦਰਮਿਆਨ ਫਰਾਂਸੀਸੀ ਪੁਲਸ ਦਾ ਕਹਿਣਾ ਹੈ ਕਿ ਮੇਟਜ ’ਚ ਸੈਂਟ ਮਾਰਟੀਨ ਚਰਚ ਦੇ ਅੰਦਰ ਸ਼ੱਕੀ ਸਾਮਾਨ ਬਰਾਮਦ ਹੋਇਆ ਹੈ। ਉਥੇ ਗ੍ਰਹਿ ਮੰਤਰੀ ਗੇਰਾਲਡ ਡਾਰਮਾਨਿਨ ਨੇ ਕਿਹਾ ਕਿ ਫਰਾਂਸ ਨੇ ਇਸਲਾਮਿਕ ਕੱਟੜਤਾ ਦੇ ਖਿਲਾਫ ਨਿਰਣਾਇਕ ਜੰਗ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਦੇਸ਼ ’ਚ ਹੋਰ ਅੱਤਵਾਦੀ ਹਮਲੇ ਹੋਣ ਦਾ ਸ਼ੱਕ ਹੈ। ਇਸ ਲੜਾਈ ’ਚ ਅਸੀਂ ਘਰੇਲੂ ਅਤੇ ਬਾਹਰੀ ਦੁਸ਼ਮਣਾਂ ਨਾਲ ਇਕੱਠੇ ਲੜ ਰਹੇ ਹਾਂ।


Lalita Mam

Content Editor

Related News