ਸੁਰੱਖਿਆ ਕਰਮੀਆਂ ਨੇ ਅਸ਼ਵੇਤ ਕੈਦੀ ''ਤੇ ਛਿੜਕੀ ਪੈਪਰ ਸਪ੍ਰੇ, ਹੋਈ ਮੌਤ

Friday, Jun 05, 2020 - 02:16 AM (IST)

ਸੁਰੱਖਿਆ ਕਰਮੀਆਂ ਨੇ ਅਸ਼ਵੇਤ ਕੈਦੀ ''ਤੇ ਛਿੜਕੀ ਪੈਪਰ ਸਪ੍ਰੇ, ਹੋਈ ਮੌਤ

ਨਿਊਯਾਰਕ - ਨਿਊਯਾਰਕ ਸ਼ਹਿਰ ਦੀ ਇਕ ਜੇਲ ਵਿਚ ਬੁੱਧਵਾਰ ਨੂੰ ਅਧਿਕਾਰੀਆਂ ਵੱਲੋਂ ਪੇਪਰ ਸਪ੍ਰੇ (ਕਾਲੀ ਮਿਰਚ) ਤੋਂ ਬਾਅਦ ਇਕ ਕੈਦੀ ਦੀ ਮੌਤ ਹੋ ਗਈ। ਬਿਊਰੋ ਆਫ ਪ੍ਰੀਜ਼ਨ ਨੇ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਦੱਸਿਆ ਕਿ ਅਧਿਕਾਰੀਆਂ ਨੇ ਬਰੂਕਲਿਨ ਦੇ ਮੈਟਰੋਪੋਲਿਟਨ ਨਿਰੋਧਕ ਕੇਂਦਰ ਵਿਚ ਆਪਣੀ ਕੋਠੜੀ ਵਿਚ ਬੈਰੀਕੇਡ ਲਾ ਕੇ ਇਕ ਧਾਤੂ ਦੀ ਵਸਤੂ ਨਾਲ ਜੇਲ ਦੇ ਦਰਵਾਜ਼ੇ ਦੀ ਖਿੜ੍ਹਕੀ ਨੂੰ ਤੋੜਣ ਵਾਲੇ 35 ਸਾਲਾ ਅਸ਼ਵੇਤ ਕੈਦੀ ਜੈਮਲ ਫਲਾਇਡ 'ਤੇ ਪੇਪਰ ਸਪ੍ਰੇ ਕਰ ਦਿੱਤਾ। 

Inmate Dies In Brooklyn's Federal Jail After Being Pepper-Sprayed ...

ਏਜੰਸੀ ਨੇ ਇਕ ਬਿਆਨ ਵਿਚ ਆਖਿਆ ਕਿ ਉਹ ਆਪਣੇ ਅਤੇ ਦੂਜਿਆਂ ਲਈ ਹਾਨੀਕਾਰਕ ਹੋ ਗਿਆ ਸੀ। ਇਸ ਲਈ ਉਸ 'ਤੇ ਪੇਪਰ ਸਪ੍ਰੇ ਛਿੜਕ ਕੇ ਜੇਲ ਤੋਂ ਕੱਢ ਦਿੱਤਾ ਗਿਆ। ਫਲਾਇਡ ਦੀ ਮਾਂ ਨੇ ਕਿਹਾ ਉਨ੍ਹਾਂ ਦਾ ਪੁੱਤਰ ਅਸਥਮਾ ਅਤੇ ਸ਼ੂਗਰ ਤੋਂ ਪੀੜਤ ਸੀ ਅਤੇ ਜੇਲ ਦੇ ਅਧਿਕਾਰੀਆਂ ਨੂੰ ਉਸ ਦੀ ਸਿਹਤ ਬਾਰੇ ਪਤਾ ਸੀ। ਹੁਣ ਜੈਮਲ ਫਲਾਇਡ ਇਹ ਮੌਤ ਵੀ ਅਜਿਹੇ ਵੇਲੇ ਵਿਚ ਹੋਈ ਜਦ ਜਾਰਜ ਫਲਾਇਡ ਦੀ ਮੌਤ ਨਾਲ ਪੂਰੇ ਅਮਰੀਕਾ ਵਿਚ ਰੋਸ-ਪ੍ਰਦਰਸ਼ਨ ਹੋ ਰਹੇ ਹਨ ਅਤੇ ਟਰੰਪ ਪ੍ਰਸ਼ਾਸਨ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਕਰਫਿਊ ਲਗਾਇਆ ਗਿਆ ਹੈ।
 


author

Khushdeep Jassi

Content Editor

Related News