ਜਨਤਕ ਟਾਇਲਟਾਂ ''ਚ ਸੈਕਸ ਹਿੰਸਾ ਰੋਕਣ ਲਈ ਅਲਾਰਮ ਕਰੇਗਾ ਸੁਰੱਖਿਆ ਫੋਰਸਾਂ ਨੂੰ ਚੌਕਸ

Tuesday, Aug 20, 2019 - 02:14 AM (IST)

ਜਨਤਕ ਟਾਇਲਟਾਂ ''ਚ ਸੈਕਸ ਹਿੰਸਾ ਰੋਕਣ ਲਈ ਅਲਾਰਮ ਕਰੇਗਾ ਸੁਰੱਖਿਆ ਫੋਰਸਾਂ ਨੂੰ ਚੌਕਸ

ਵੇਲਸ ਟਾਊਨ - ਛੋਟੇ ਸ਼ਹਿਰਾਂ ਦੇ ਬਾਥਰੂਮ 'ਚ ਸੈਕਸ ਹਿੰਸਾ ਰੋਕਣ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਵੈਲਸ ਦੇ ਸਮੁੰਦਰੀ ਸ਼ਹਿਰ ਪੋਰਸਕਾਲ 'ਚ ਇਸ ਦੇ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਜਨਤਕ ਟਾਇਲਟਾਂ 'ਚ ਸੈਕਸ ਹਿੰਸਾ ਰੋਕਣ ਲਈ 2 ਲੱਖ ਡਾਲਰ ਤੋਂ ਵੱਧ ਦੀ ਰਕਮ ਖਰਚ ਕੀਤੀ ਜਾਏਗੀ। ਇਕ ਰਿਪੋਰਟ ਮੁਤਾਬਕ ਟਾਇਲਟਾਂ ਨੂੰ ਸੁਰੱਖਿਅਤ ਬਣਾਉਣ ਲਈ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ।

ਬਾਥਰੂਮ ਨੂੰ ਸੁਰੱਖਿਅਤ ਬਣਾਇਆ ਜਾਏਗਾ ਤਾਂ ਜੋ ਉਥੇ ਕੋਈ ਅਣਸੁਖਾਵੀਂ ਘਟਨਾ ਜਾਂ ਫਿਰ ਕਿਸੇ ਤਰ੍ਹਾਂ ਦੀ ਹਿੰਸਕ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਜਾ ਸਕੇ। ਸੁਰੱਖਿਆ ਅਲਾਰਮ ਅਤੇ ਪਾਣੀ ਦੀਆਂ ਵਾਛੜਾਂ ਬਾਥਰੂਮ ਦੀ ਸੁਰੱਖਿਆ ਇਸ ਤਰ੍ਹਾਂ ਨਾਲ ਕੀਤੀ ਜਾਏਗੀ ਕਿ ਕਿਸੇ ਵੀ ਸੈਕਸ ਹਿੰਸਾ ਜਾਂ ਹਿੰਸਾ ਦੀ ਘਟਨਾ 'ਤੇ ਅਲਾਰਮ ਵਜ ਪਵੇਗਾ। ਇਸ ਦੇ ਨਾਲ ਹੀ ਪਾਣੀ ਦੀਆਂ ਵਾਛੜਾਂ ਵੀ ਚੱਲਣ ਲੱਗਣਗੀਆਂ ਅਤੇ ਦਰਵਾਜ਼ੇ ਸੁਰੱਖਿਆ ਲਈ ਆਪਣੇ-ਆਪ ਖੁੱਲ੍ਹ ਜਾਣਗੇ। ਸੁਰੱਖਿਆ ਫੋਰਸਾਂ ਤੱਕ ਆਵਾਜ਼ ਪਹੁੰਚ ਸਕੇ ਇਸ ਦੇ ਲਈ ਬਹੁਤ ਤੇਜ਼ ਆਵਾਜ਼ ਦਾ ਅਲਾਰਮ ਵੀ ਵੱਜੇਗਾ। ਟਾਇਲਟ ਦੇ ਅੰਦਰ ਵੇਟ ਸੈਂਸਰਜ਼ ਵੀ ਹੋਣਗੇ ਤਾਂ ਜੋ ਸੁਰੱਖਿਆ ਦਾ ਪੱਧਰ ਵਧਾਇਆ ਜਾ ਸਕੇ।

ਅਲਾਰਮ ਲਾਉਣ ਦਾ ਕਾਰਣ ਹੈ ਕਿ ਇਕ ਵਾਰ 'ਚ ਵਾਸ਼ਰੂਮ ਦੀ ਵਰਤੋਂ ਕੋਈ ਇਕ ਵਿਅਕਤੀ ਹੀ ਕਰ ਸਕੇ। ਜ਼ਿਆਦਾ ਦੇਰ ਤੱਕ ਦਰਵਾਜ਼ਾ ਬੰਦ ਰਹਿਣ ਨਾਲ ਵੱਜੇਗਾ। ਅਲਾਰਮ ਬਾਥਰੂਮ 'ਚ ਸੈਕਸ ਹਿੰਸਾ ਨਾ ਕੀਤੀ ਜਾ ਸਕੇ, ਇਸ ਦੇ ਲਈ ਹੋਰ ਵੀ ਕਈ ਪ੍ਰਬੰਧ ਕੀਤੇ ਜਾ ਰਹੇ ਹਨ। ਜੇਕਰ ਬਾਥਰੂਮ 'ਚ ਬਹੁਤ ਸਮੇਂ ਤੱਕ ਲਈ ਗੇਟ ਬੰਦ ਰਿਹਾ ਤਾਂ ਵੀ ਸੁਰੱਖਿਆ ਅਲਾਰਮ ਵੱਜਣ ਲੱਗੇਗਾ। ਇੰਨਾ ਹੀ ਨਹੀਂ ਵਾਸ਼ਰੂਮ ਦੀ ਬਿਜਲੀ ਅਤੇ ਤਾਪਮਾਨ ਦਾ ਕੁਨੈਕਸ਼ਨ ਵੀ ਕੱਟ ਦਿੱਤਾ ਜਾਏਗਾ। ਸੁਰੱਖਿਆ ਦੇ ਨਾਲ ਹੀ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕੁਝ ਲੋਕ ਵਾਸ਼ਰੂਮ ਦੀ ਵਰਤੋਂ ਸੌਣ ਲਈ ਵੀ ਕਰਦੇ ਹਨ, ਜੋ ਹੁਣ ਸੰਭਵ ਨਹੀਂ ਹੋਵੇਗਾ। ਫਲੋਰ ਵਾਟਰ ਵੀ ਵਾਸ਼ਰੂਮ ਦੀ ਸੁਰੱਖਿਆ ਲਈ ਮਦਦਗਾਰ ਬਣਨਗੇ। ਇਹ ਸਿਗਰਟਨੋਸ਼ੀ ਨੂੰ ਰੋਕਣ 'ਚ ਮਦਦਗਾਰ ਹੋਣਗੇ। ਇਨ੍ਹਾਂ ਸੁਰੱਖਿਆ ਉਪਾਵਾਂ ਦਾ ਹੋਰ ਕਈ ਪਾਸਿਆਂ ਤੋਂ ਵਿਰੋਧ ਵੀ ਹੋ ਰਿਹਾ ਹੈ।


author

Khushdeep Jassi

Content Editor

Related News